ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ)- ਸੀ.ਕੇ.ਡੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲਜੀ (ਸੀ.ਕੇ.ਡੀ.ਆਈ.ਐਮ.ਟੀ.) ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਹ ਸ਼ੁਭ ਅਵਸਰ ਤੇ ਫੁੱਲਾਂ ਨਾਲ ਸ਼ੰਗਾਰ ਕਾਲਜ ਵਿੱਚ ਗੁਰਬਾਣੀ ਦੀਆਂ ਧੁੰਨਾਂ ਦੀ ਗੂੰਜ ਨਾਲ ਰੂਹਾਨੀ ਵਾਤਾਵਰਣਨ ਸਿਰਜਿਆ ਗਿਆ। ਕਥਾ ਗਿਆਨੀ’ ਅੰਮ੍ਰਿਤਪਾਲ ਸਿੰਘ, ਵਿਦਵਾਨ ਦਮਦਮੀ ਟਕਸਾਲ ਨੇ ਪਾਠ ਵਿੱਚ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ। ਸਮਾਗਮ ਵਿੱਚ ਪਾਠ ਤੋਂ ਬਾਅਦ ਕੀਰਤਨ ਅਤੇ ਕਥਾ ਹੋਈ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਸੀ.ਕੇ.ਡੀ.ਆਈ.ਐਮ.ਟੀ. ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਈ ਹੋਈ ਸੰਗਤਾਂ ਨੂੰ ਸੀ.ਕੇ.ਡੀ. ਦੁਆਰਾ ਕੀਤੇ ਜਾ ਰਹੇ ਵਿਦਿਅਕ, ਸਮਾਜਿਕ ਅਤੇ ਧਾਰਮਿਕ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਤਰਨ ਤਾਰਨ ਵਿਖੇ ਖੁੱਲੇ ਨਵੇਂ ਮੈਨਜੇਮੈਂਟ ਐਂਡ ਟੈਕਨਾਲਜੀ ਕਾਲਜ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਪ੍ਰਧਾਨ ਨੇ ਕਾਲਜ ਦੇ ਸਟਾਫ ਅਤੇ ਬੱਚਿਆ ਦੀ ਸਰਾਹਨਾ ਕਰਦਿਆ ਹੋਇਆਂ ਕਿਹਾ, ਕਾਲਜ ਦੇ ਪਹਿਲੇ ਹੀ ਪਾਸ ਆਉਟ ਹੋਣ ਜਾ ਰਹੇ ਬੈਚ ਵਿੱਚ ਉੱਚੇ ਪੱਧਰ ਤੇ ਬਹੁ-ਰਾਸ਼ਟਰੀ ਕੰਪਨੀਆਂ ਦਾ ਆਉਣਾ ਬੜ੍ਹੇ ਹੀ ਮਾਣ ਦੀ ਗੱਲ ਹੈ।
ਇਸ ਖਾਸ ਮੌਕੇ ਤੇ ਡਾ. ਧਰਮਵੀਰ ਸਿੰਘ (ਐਜੂਕੇਸ਼ਨ ਡਾਇਰੈਕਟਰ) ਅਤੇ ਕਾਲਜ ਦੇ ਪ੍ਰਿੰਸੀਪਲ, ਡਾ. ਐਚ.ਐਸ. ਸੰਧੂ ਨੇ ਕਿਹਾ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਸਾਲ ਕਾਲਜ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਕਰਵਾਇਆ ਜਾਂਦਾ ਹੈ ਤਾਂ ਜੋ ਗੁਰੁ ਸਾਹਿਬ ਦੀ ਬਖਸ਼ਿਸ਼ ਸਦਾ ਵਿਦਿਆਰਥੀਆਂ ਅਤੇ ਕਾਲਜ ਦੀ ਤਰੱਕੀਆਂ ਵਿਚ ਸਹਾਈ ਹੋ ਸਕੇ। ਕਾਲਜ ਵੱਲੋਂ ਸੀ.ਕੇ.ਡੀ. ਦੀ ਮੈਨਜੇਮੈਂਟ ਨੂੰ ਸਰੋਪੇ ਭੇਂਟ ਕੀਤੇ ਗਏ। ਇਸ ਸ਼ੁਭ ਅਵਸਰ ਤੇ ਨਿਰਮਲ ਸਿੰਘ (ਰੈਜ਼ੀਡੈਂਟ ਪਰੈਜ਼ੀਡੈਂਟ), ਨਰਿੰਦਰ ਸਿੰਘ ਖੁਰਾਨਾ (ਆਨਰੀ ਸਕੱਤਰ), ਸੰਤੋਖ ਸਿੰਘ, ਪ੍ਰਿਤਪਾਲ ਸਿੰਘ ਸੇਠੀ ਅਤੇ ਪਰਮਜੀਤ ਸਿੰਘ ਮੱਕੜ (ਹੈਂਡ ਪਲੇਸਮੈਂਟਸ) ਵੀ ਸ਼ਾਮਿਲ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media