ਚੇਅਰਮੈਨ ਗੁਰਦੇਵ ਸਿੰਘ , ਸਰਪੰਚ ਸੁਰਜੀਤ ਸਿੰਘ ਦਾ ਅਹਿਮ ਯੋਗਦਾਨ

ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਰਾਸ਼ਟਰੀ ਮਾਧਮਿਕ ਸਿਖਿਆ ਅਧੀਨ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੀ ਪੜਾਈ ਵਿਚ ਗੁਣਵੱਤਾ ਨੂੰ ਮੁਖ ਰੱਖਦਿਆਂ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਲਾਇਬਰੇਰੀ ਦੀ ਗਰਾਂਟ ਦਿਤੀ ਗਈ ਸੀ , ਸਕੂਲ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਸ ਗੁਰਦੇਵ ਸਿੰਘ ਆਰੇਵਾਲਾ ਦੀ ਯੋਗ ਤੇ ਸੁਚੱਜੀ ਅਗਵਾਈ ਤੇ ਸਕੂਲ ਸਟਾਫ ਮੈਬਰਾਂ ਦੀ ਹਾਜਰੀ ਵਿਚ ਇਸ ਨਵੀ ਬਣ ਰਹੀ ਇਮਾਰਤ ਦਾ ਨੀਹ ਪੱਥਰ ਰੱਖਿਆ ਗਿਆ? ਡਾਇਰੈਟਕਰ ਜਨਰਲ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਵੱਲੋ ਜਾਰੀ ਸਮੇ ਸਮੇ ਤੇ ਹਦਾਇਤਾ ਦੀ ਪਾਲਣਾ ਕਰਦਿਆਂ ਇਹ ਬਿਲਡਿੰਗ ਤਿਆਰ ਕਰਵਾਈ ਜਾ ਰਹੀ ਹੈ, ਇਸ ਮੌਕੇ ਸਰਪੰਚ ਸੁਰਜੀਤ ਸਿੰਘ ਜੈਤੋਸਰਜਾ, ਸ ਅਵਤਾਰ ਸਿੰਘ ਮੈਬਰ, ਸ੍ਰੀ ਸਾਮ ਕੁਮਾਰ, ਪਰਮਜੀਤ ਸਿੰਘ, ਸੰਪੂਰਨ ਸਿੰਘ, ਨਰਿੰਦਰ ਬਿਸਟ, ਪੇ੍ਰਮ ਪਾਲ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਪਰਦੀਪ ਕੌਰ ਵਾਇਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ, ਮਨਦੀਪ ਕੌਰ, ਦਿਲਜੀਤ ਕੌਰ, ਬਲਬੀਰ ਸਿੰਘ ਬਿਟੂ ਜੈਤੋਸਰਜਾ, ਸਾਮ ਕੁਮਾਰ, ਅਜਮੇਰ ਸਿੰਘ ਕੋਹੀ ਆਦਿ ਸਾਮਿਲ ਸਨ।