ਭੀਖੀ, 20 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਦਿੱਲੀ ਦੇ ਤੁਗਲਕ ਬਾਗ ਵਿੱਚ ਭਗਤ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ ਵਿੱਚ ਸ਼ਹੀਦ ਬਾਬਾ ਦੀਪ ਸਿੰਘ
ਗ੍ਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਬੋਹਾ ਦੀ ਸਰਪ੍ਰਸਤੀ ਹੇਠ ਰਵਿਦਾਸ ਭਾਈਚਾਰੇ ਨੂੰ ਨਾਲ ਲੈ ਕੇ ਅੱਜ ਮਾਨਸਾ ਵਿਖੇ ਰੋਸ ਮਾਰਚ ਕੀਤਾ ਗਿਆ।ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਯਾਦਗਾਰ ਬੀਬੀ ਬਲਜਿੰਦਰ ਕੌਰ ਮੋਗੇ ਮਧੇ ਵਾਲੇ) ਬਾਬਾ ਜਗਦੇਵ ਸਿੰਘ ਦੇ ਅਸਥਾਨ `ਤੇ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਜਸਵਿੰਦਰ ਸਿੰਘ ਬੋਹਾ, ਭਾਈ ਦਾਰਾ ਸਿੰਘ ਅਕਲੀਆ, ਪ੍ਰਧਾਨ ਗੁਰਚਰਨ ਸਿੰਘ ਬਰੇਟਾ, ਗੁਰਸੇਵਕ ਸਿੰਘ ਜਵਾਹਰਕੇ, ਰਾਜਵਿੰਦਰ ਸਿੰਘ ਜਵਾਹਰਕੇ, ਬਾਬਾ ਨਰੈਣ ਸਿੰਘ ਬੋਹਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਘੱਟ ਗਿਣਤੀਆਂ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਤੇ ਹਮਲੇ ਕਰਕੇ ਉਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ।ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਹੀ ਬਾਬਰੀ ਮਸਜਿਦ ਅਤੇ ਹਰਿਦੁਆਰ ਵਿੱਚ ਗੁਰਦੁਆਰਾ ਡਾਂਗ ਮਾਰ, ਲੇਹ ਲੱਦਾਖ ਵਿਖੇ ਗੁਰਦੁਆਰਾ ਪੱਥਰ ਸਾਹਿਬ ਅਤੇ ਹੁਣ ਭਗਤ ਬਾਬਾ ਰਵਿਦਾਸ ਦਾ ਮੰਦਰ ਢਾਹ ਦਿੱਤਾ ਗਿਆ ਬੁਲਾਰਿਆਂ ਨੇ ਇਹਨਾਂ ਸਰਕਾਰ ਦੀਆਂ ਕਾਰਵਾਈਆਂ ਦੀ ਪੁਰਜ਼ੋਰ ਸ਼ਬਦਾ ਵਿੱਚ ਨਿੰਦਿਆਂ ਕਰਦਿਆਂ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਜਲਦੀ ਭਗਤ ਰਵਿਦਾਸ ਦੇ ਮੰਦਰ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਗ੍ਰੰਥੀ ਸਭਾ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰੇਗੀ।
ਮੀਟਿੰਗ ਉਪਰੰਤ ਰੋਸ ਮਾਰਚ ਬੱਸ ਅੱਡਾ ਠੀਕਰੀਵਾਲਾ ਚੌਂਕ ਹੁੰਦਾ ਹੋਇਆ ਕਚਹਿਰੀ ਪਹੁੰਚਿਆ।ਗ੍ਰੰਥੀ ਸਭਾ ਦੇ ਨੁਮਾਇੰਦਿਆਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਾਨਸਾ ਦੇ ਡੀ.ਸੀ ਸਾਹਿਬ ਰਾਹੀਂ ਭਗਤ ਰਵਿਦਾਸ ਜੀ ਦੇ ਮੰਦਰ ਦੇ ਨਿਰਮਾਣ ਲਈ ਮੰਗ ਪੱਤਰ ਦਿੱਤਾ।ਇਸ ਮੌਕੇ ਉਨਾਂ ਦੇ ਨਾਲ ਨਿਰਭੈ ਸਿੰਘ ਭੀਖੀ, ਬਾਬਾ ਬੂਟਾ ਸਿੰਘ ਗੁੜਥੜੀ, ਪਰਮਜੀਤ ਸਿੰਘ ਪੰਮੀ ਬੋਹਾ, ਮੇਵਾ ਸਿੰਘ ਬੋਹਾ, ਨਿਰਮਲ ਸਿੰਘ ਖਾਰਾ, ਬਲਵੰਤ ਸਿੰਘ ਹੀਰੇਵਾਲਾ, ਸਤਨਾਮ ਸਿੰਘ ਆਲੀਕੇ, ਕਰਨ ਸਿੰਘ ਝੰਡੂਕੇ, ਦੀਦਾਰ ਸਿੰਘ ਦਰੀਆਪੁਰ, ਬਾਬਾ ਟੇਕ ਸਿੰਘ ਮਾਨਸਾ, ਮੰਗਲ ਸਿੰਘ ਨਿਹੰਗ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਗ੍ਰੰਥੀ ਸਿੰਘ ਅਤੇ ਭਗਤ ਰਵਿਦਾਸ ਦੇ ਪੈਰੋਕਾਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media