ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਾਂਰਚ-1 ਵਿਖੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਸਕੂਲ ਦੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਡਿਵਨਿਟੀ ਦਾ ਦਿੱਤਾ ਪ੍ਰੋਫਾਰਮਾ ਫਰਨ ਵਾਲੇ ਬੱਚਿਆਂ ਲਈ ਪਹਿਲੇ, ਦੂਜੇ ਅਤੇ ਤੀਜੇ ਇਨਾਮਾਂ ਦੇ ਲੱਕੀ ਡਰਾਅ ਕੱਢੇ ਗਏ।ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਲੱਕੀ ਕੱਢ ਕੇ ਯੂ.ਕੇ.ਜੀ ਕਲਾਸ ਤੱਕ ਦੇ ਦੋ ਬੱਚਿਆਂ ਨੂੰ ਟਰਾਈਸਾਈਕਲ, ਫਸਟ ਤੋਂ ਥਰਡ ਕਲਾਸ ਦੇ ਦੋ ਬੱਚਿਆਂ ਨੂੰ ਸਟੱਡੀ ਟੇਬਲ, ਚੋਥੀ ਤਂੋਂ ਛੇਵੀਂ ਕਲਾਸ ਦੇ ਦੋ ਬਚਿਆਂ ਨੂੰ ਵੱਡੇ ਸਾਇਕਲ ਅਤੇ ਸੱਤਵੀਂ ਕਲਾਸ ਦੇੇ ਇੱਕ ਬੱਚੇ ਨੂੰ ਟੈਬ ਇਨਾਮ ਦਿੱਤਾ ਗਿਆ।
ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਪੜਾਈ ਪ੍ਰਤੀ ਉਤਸ਼ਾਹ ਵਧਾਉਣ ਅਤੇ ਉਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਇਹੋ ਜਿਹੇ ਉਪਰਾਲੇ ਸਕੂਲ਼ਾਂ ਵਿੱਚ ਜਾਰੀ ਰਹਿਣਗੇ।ਇਸ ਮੋਕੇ ਪ੍ਰਿੰਸੀਪਲ ਮੈਡਮ ਜਸਲੀਨ ਕੋਰ ਨੇ ਹਾਜ਼ਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …