ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ ) – ਸਥਾਨਕ ਆਰਟ ਗੈਲਰੀ ਵਿਖੇ ਚਾਰ ਰੋਜ਼ਾ `ਥਿਏਟਰ ਫੈਸਟੀਵਲ` ਦਾ
ਆਗਾਜ਼ ਪੰਜਾਬੀ ਨਾਟਕ `ਡਮਰੂ` ਨਾਲ ਕੀਤਾ ਗਿਆ।ਕੁਦਰਤ ਥਿਏਟਰ ਗਰੁੱਪ ਅਤੇ ਵੈਲਫੇਅਰ ਸੁਸਇਟੀ ਤਰਨ ਤਾਰਨ ਵਲੋਂ ਖੇਡੇ ਗਏ ਇਸ ਨਾਟਕ ਦੀ ਕਹਾਣੀ ਸੁਖਜੀਤ ਸਵਾਮੀ ਦੀ ਲਿਖੀ ਹੈ।ਜਿਸ ਦਾ ਨਾਟਕੀ ਰੁਪਾਂਤਰ ਹਰਦੀਪ ਗਿੱਲ ਵਲੋਂ ਕੀਤਾ ਗਿਆ, ਜਦਕਿ ਨਿਰਦੇਸ਼ਨ ਅਨੀਤਾ ਦੇਵਗਨ ਨੇ ਕੀਤਾ।
ਨਾਟਕ ਇੱਕ ਅਜਿਹੀ ਲੜਕੀ ਦੀ ਜ਼ਿੰਦਗੀ `ਤੇ ਅਧਾਰਿਤ ਹੈ, ਜਿਸ ਦੇ ਪਰਿਵਾਰ ਵਲੋਂ ਆਪਣੇ ਫਾਇਦੇ ਲਈ ਉਸ ਦਾ ਵਿਆਹ ਕਈ ਸਾਲ ਵੱਡੇ ਇੱਕ ਮੈਨੇਜਰ ਨਾਲ ਕਰ ਦਿੰਦੇ ਹਨ।ਪਰ ਮੈਨੇਜਰ ਨੂੰ ਆਪਣੇ ਪਤੀ ਵਜੋਂ ਸਵੀਕਾਰ ਨਹੀਂ ਕਰਦੀ।ਕਿਉਂਕਿ ਉਹ ਕਿਸੇ ਹੋਰ ਨੌਜਵਾਨ ਨੂੰ ਪਿਆਰ ਕਰਦੀ ਹੈ।ਉਸ ਦੇ ਮੈਨੇਜਰ ਪਤੀ ਦੀ ਇੱਕ ਹਾਦਸੇ `ਚ ਮੌਤ ਹੋ ਜਾਂਦੀ ਹੈ।ਸੰਪੂਰਨ ਮਰਦ ਦੀ ਭਾਲ ਵਿੱਚ ਭਟਕਦੀ ਅੋਰਤ ਨੂੰ ਨਰਕ ਵਰਗੇ ਹਾਲਾਤ `ਚੋ ਗੁਜਰਣਾ ਪੈਂਦਾ ਹੈ।
ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਉਤਰੀ ਖੇਤਰ ਕਲਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਥਿਏਟਰ ਫੈਸਟੀਵਲ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ਼ਿਵ ਦੇਵ ਸਿੰਘ ਨੇ ਜਯੋਤੀ ਜਗਾ ਕੇ ਕੀਤਾ।ਡਾ. ਜਸਵਿੰਦਰ ਸਿੰਘ ਢਿੱਲੋਂ ਸਾਬਕਾ ਵੀ.ਸੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਡਾ. ਸਵਿੰਦਰਪਾਲ ਕੌਰ ਢਿੱਲੋਂ ਪ੍ਰਿੰਸੀਪਲ ਖਾਲਸਾ ਕਾਲਜ ਐਜੂਕੁੇਸ਼ਨ ਅਤੇ ਮੈਡਮ ਰੇਖਾ ਮਹਾਜਨ ਡਿਪਟੀ ਡੀ.ਈ.ਓ ਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।ਨਾਟਕ ਦੇ ਕਲਾਕਾਰਾਂ ਵਿੱਚ ਹਰਦੀਪ ਸਿੰਘ ਗਿੱਲ, ਅਰਵਿੰਦਰ ਭੱਟੀ, ਰਾਜਬੀਰ ਕੌਰ, ਗੁਰਟੇਜ ਮਾਨ, ਸਜਨ ਕਪੂਰ, ਡੌਲੀ ਸੱਡਲ, ਹਰੂਨ ਅਰੋੜਾ, ਸਿਮਰਨਜੀਤ ਕੌਰ, ਅਮਨਪ੍ਰੀਤ ਪੁੰਜ ਤੇ ਆਮੀਨ ਸਿੰਘ ਆਦਿ ਸ਼ਾਮਲ ਸਨ, ਜਿੰਨਾਂ ਨੂੰ ਸਰਟਫਿੀਕੇਟ ਦੇ ਕੇ ਸਨਮਾਨਿਆ ਗਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media