Saturday, April 25, 2026

ਹੜ੍ਹ ਪੀੜਤ ਪਰਿਵਾਰਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਣ ਦੇਵੇ ਪੰਥ – ਜਥੇਦਾਰ

ਕਿਹਾ ਔਖੀ ਘੜੀ ਪੰਥ ਆਪਣੀ ਜ਼ਿੰਮੇਵਾਰੀ ਨਿਭਾਵੇ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ Jathedar Harpreeet Sਜਾਰੀ ਬਿਆਨ `ਚ ਕਿਹਾ ਹੈ ਕਿ ਪੰਜਾਬ ‘ਚ ਕੁਦਰਤੀ ਆਫਤ ਹੜ੍ਹਾਂ ਦੀ ਮਾਰ ਹੇਠ ਪਿੰਡਾਂ ਦੇ ਪੀੜਤਾਂ ਦੀ ਮਦਦ ਲਈ ਸਮੂਹ ਸੰਗਤਾਂ ਇੱਕਜੁੱਟ ਹੋ ਕੇ ਮੁਕਾਬਲਾ ਕਰਨ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ। ਉਨਾਂ ਕਿਹਾ ਕਿ  ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਹੈ।ਪੰਥ ਆਪਣੀ ਜਿੰਮੇਵਾਰੀ ਨਿਭਾਏ।ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਦਿਹਾੜਾ ਮਨਾਉਣ ਜਾ ਰਹੇ ਹਾਂ ਉਸ ਮੌਕੇ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਪੱਖੋ ਮਦਦ ਕਰਕੇ ਇਸ ਦਿਹਾੜੇ ਦੇ ਅਰਥਾਾਂ ਨੂੰ ਅਮਲੀ ਰੂਪ ‘ਚ ਲਾਗੂ ਕਰ ਰਹੇ ਹੋਵਾਂਗੇ।ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਸੰਦੇਸ਼ ਵੀ ਇਹੀ ਦਿੱਤਾ ਹੈ ਕਿ ਮੁਸ਼ਕਿਲ ਘੜੀ ‘ਚ ਲੋੜਵੰਦ ਦੀ ਮਦਦ ਕੀਤੀ ਜਾਵੇ ਤਾਂ ਜੋ ਪੀੜਤਾਂ ਦੇ ਦੁੱਖ ਦੇ ਹਿੱਸੇ ਨੂੰ ਵੰਡਾਇਆ ਜਾ ਸਕੇ।ਸਿੱਖ ਸੰਗਤਾਂ ਦੀ ਸੇਵਾ ਭਾਵਨਾ ਅੱਗੇ ਵੱਡੀਆਂ-ਵੱਡੀਆਂ ਕੁਦਰਤੀ ਆਫਤਾਂ ਵੱਲੋਂ ਕੀਤੇ ਨੁਕਸਾਨ ਉਸ ਮੌਕੇ ਬਹੁਤ ਛੋਟੇ ਪੈ ਜਾਂਦੇ ਹਨ, ਜਦੋਂ ਸਿੱਖ ਪਰਿਵਾਰ ਆਪਣੇ ਦਸਵੰਧ ਦਾ ਹਿੱਸਾ ਲੈ ਕੇ ਪੀੜਤ ਲੋਕਾਂ ਦੇ ਦਰਾਂ `ਤੇ ਪਹੁੰਚ ਜਾਂਦਾ ਹੈ।
            ਜਥੇਦਾਰ ਨੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਅਪਣਾ ਲੈਣਾ ਚਾਹੀਦਾ ਹੈ ਜੋ ਇਸ ਸਮੇਂ ਹੜ੍ਹਾਂ ਦੇ ਪ੍ਰਭਾਵ ਤੋਂ ਮੁਕਤ ਹਨ।ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਪੰਥ ਦੀਆਂ ਮਜ਼ਬੂਤ ਸੰਸਥਾਵਾਂ ਵੱਲੋਂ ਵੀ ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਸਿੱਖ ਸੰਗਤਾਂ ਦੀ ਅਗਵਾਈ ਕਰਨੀ ਚਾਹੀਦੀ ਹੈ।ਜਿਨ੍ਹਾਂ ਪਰਿਵਾਰਾਂ ਦੇ ਘਰ ਹੜ੍ਹਾਂ ਵਿਚ ਢਹਿ-ਢੇਰੀ ਹੋ ਗਏ ਹਨ, ਭੰਡਾਰ ਕੀਤਾ ਅਨਾਜ ਖਰਾਬ ਹੋ ਗਿਆ ਹੈ ਅਤੇ ਹੋਰ ਘਰੇਲੂ ਲੋੜੀਂਦੀ ਵਸਤਾਂ ਖਰਾਬ ਹੋ ਗਈਆਂ ਹਨ ਉਨ੍ਹਾਂ ਦੀ ਮਦਦ ਲਈ ਹਰ ਸਿੱਖ ਆਪਣੀ ਜ਼ਿੰਮੇਵਾਰੀ ਨੂੰ ਪਛਾਣੇ ਤਾਂ ਜੋ ਗੁਰੂ ਸਾਹਿਬ ਜੀ ਦੇ 550 ਸਾਲਾਂ ਦਿਹਾੜੇ ਮੌਕੇ ਇਹ ਪੀੜਤ ਪਰਿਵਾਰ ਵੀ ਖੁਸ਼ੀ-ਖੁਸ਼ੀ ਆਪਣੀਆਂ ਹਾਜ਼ਰੀਆਂ ਭਰ ਸਕਣ।ਪੰਥਕ ਪਰਿਵਾਰ ਪੀੜਤ ਪਰਿਵਾਰਾਂ ਨੂੰ ਇਸ ਔਖੇ ਮੌਕੇ ਬੇਗਾਨਗੀ ਦਾ ਅਹਿਸਾਸ ਨਾ ਹੋਣ ਦੇਵੇ, ਇਹੀ ਗੁਰੂ ਸਾਹਿਬ ਜੀ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਹਨ।
 

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply