Sunday, August 16, 2026

ਵਿਧਾਇਕ ਡੈਨੀ ਬੰਡਾਲਾ ਤੇ ਉਨ੍ਹਾਂ ਦੀ ਪਤਨੀ ਨੇ ਲੋੜਵੰਦ ਔਰਤਾਂ ਨੂੰ ਵੰਡੇ ਸੂਟ

ਜੰਡਿਆਲਾ ਗੁਰੂ, 23 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦੇ 75ਵੇਂ ਜਨਮ ਦਿਨ ਸਬੰਧੀ

ACD Systems Digital Imaging

ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਅੰਜਲੀ ਬੰਡਾਲਾ ਵੱਲੋਂ ਪਿੰਡ ਨਵਾਂ ਕੋਟ ਦੀਆਂ ਲੋੜਵੰਦ ਔਰਤਾਂ ਨੂੰ ਸੂਟ ਵੰਡੇ।ਇਸ ਮੌਕੇ ਇਕੱਠ ਨੂੰ ਸੰਬੋਧਨ ਡੈਨੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਮੁਤਾਬਕ ਅੱਜ ਫਿਰ ਬੰਡਾਲਾ ਪਰਿਵਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦੇ 75 ਵੇਂ ਜਨਮ ਦਿਨ ਮੌਕੇ ਲੋੜਵੰਦ ਔਰਤਾਂ ਨੂੰ ਸੂਟ ਵੰਡਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਅੱਜ ਪੰਜਾਬ ਸੂਬਾ ਪੂਰੀਆ ਉਚਾਈਆ’ਤੇ ਹੈ। ਡੈਨੀ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ `ਚ ਰਿਕਾਰਡ-ਤੋੜ ਵਿਕਾਸ ਕਰਵਾ ਕੇ ਇਨ੍ਹਾਂ ਦੀ ਜਲਦੀ ਨੁਹਾਰ ਬਦਲੀ ਕੀਤੀ ਜਾਵੇਗੀ।
             ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਬਲਾਕ ਸੰਪਤੀ ਮੈਂਬਰ ਕੁਲਵਿੰਦਰ ਕੌਰ, ਸੁਖਦੇਵ ਚੰਦੀ ਪੰਚ,ਮੇਜਰ ਸਿੰਘ ਪੰਚ, ਕਾਲਾ ਸਿੰਘ ਪੰਚ, ਹਰਮਿੰਦਰ ਸਿੰਘ ਚੰਦੀ, ਬਲਜੀਤ ਸਿੰਘ ਚੰਦੀ, ਚੇਅਰਮੈਨ ਰਣਜੀਤ ਸਿੰਘ, ਸੁਖਦੇਵ ਸਿੰਘ, ਕੰਵਲਜੀਤ ਸਿੰਘ, ਹਰਮਿੰਦਰ ਸਿੰਘ ਚੰਦੀ, ਜਸਵਿੰਦਰ ਸਿੰਘ, ਮੇਜਰ ਸਿੰਘ, ਜਸਇੰਦਰ ਸਿੰਘ, ਬਲਦੇਵ ਸਿੰਘ ਧੰਜੂ, ਦਿਲਬਾਗ ਸਿੰਘ, ਮੁਖਤਾਰ ਸਿੰਘ ਤੇ ਹੋਰ ਵੀ ਸਖਸੀਅਤਾਂ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply