Monday, September 21, 2026

ਥਿਏਟਰ ਫੈਸਟੀਵਲ ਦੇ ਤੀਜੇ ਦਿਨ ਪੰਜਾਬੀ ਮਜ਼ਾਹੀਆ ਨਾਟਕ `ਇਸ਼ਕੇ ਰੀਮਿਕਸ` ਦਾ ਮੰਚਨ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਚੱਲ ਰਹੇ ਚਾਰ ਰੋਜ਼ਾ ਥਿਏਟਰ PUNJ2308201923ਫੈਸਟੀਵਲ ਦੇ ਤੀਜੇ ਦਿਨ ਪੰਜਾਬੀ ਮਜ਼ਾਹੀਆ ਨਾਟਕ `ਇਸ਼ਕੇ ਰੀਮਿਕਸ` ਮੰਚਿਤ ਕੀਤਾ ਗਿਆ।ਇਸ ਦੇ ਨਿਰਦੇਸ਼ਕ  ਡਾ. ਅੰਕੁਰ ਸ਼ਰਮਾ ਸਨ, ਜਦਕਿ ਲੇਖਕ ਦਵਿੰਦਰ ਗਿੱਲ ਸਨ।ਯੁਵਾ ਥਿਏਟਰ ਗਰੁੱਪ ਜਲੰਧਰ ਦੀ ਪੇਸ਼ਕਸ਼ ਇਹ ਨਾਟਕ ਪਿਛਲੇ ਸਮੇਂ ਦੇ ਹੀਰ-ਰਾਂਝਾ, ਮਿਰਜ਼ਾ ਸਾਹਿਬਾ ਅਤੇ ਸੋਹਣੀ ਮਹੀਵਾਲ ਦੇ ਪਿਆਰ ਅਤੇ ਅਜੋਕੇ ਸਮੇਂ ਦੇ ਪਿਆਰ ਵਿੱਚ ਫਰਕ ਨੂੰ ਦਰਸਾਉਂਦਾ ਹੈ।ਜਿਥੇ ਪਹਿਲਾਂ ਪਿਆਰ ਸਮਰਪਣ, ਤਿਆਗ, ਵਿਸ਼ਵਾਸ਼ `ਤੇ ਅਧਾਰਿਤ ਹੁੰਦਾ ਸੀ, ਉਥੇ ਅੱਜ ਦਾ ਪਿਆਰ ਸਿਰਫ ਪੈਸੇ ਦੀ ਖੇਡ ਹੈ।ਜਿਸ ਰਾਂਝੇ ਕੋਲ ਪੈਸੇ ਹਨ ਉਸ ਦੇ ਪਿੱਛੇ ਹੀਰ, ਸਾਹਿਬਾ ਤੇ ਸੋਹਣੀ ਕਮਲੀ ਹੋਈ ਫਿਰਦੀ ਹੈ।ਜਿਸ ਕੋਲ ਡਾਲਰ ਹਨ ਉਸਦੀਆ ਤਾਂ ਪੰਜੇ ਘਿਓ `ਚ ਹੁੰਦੀਆਂ ਹਨ।ਨਾਟਕ ਦੀ ਕਹਾਣੀ ਵਿੱਚ ਇਸ ਦਾ ਨਾਇਕ ਬਾਹਰਲੇ ਦੇਸ਼ ਤੋਂ ਆਇਆ ਹੁੰਦਾ ਹੈ।ਜਿਸ ਕੋਲ ਡਾਲਰ ਹਨ ਅਤੇ ਡਾਲਰਾਂ ਦੀ ਚਕਾਚੌਂਧ `ਚ ਲੜਕੀਆਂ ਉਸ ਦੇ ਪਿੱਛੇ ਪਿੱਛੇ ਘੁੰਮਦੀਆਂ ਹਨ।ਇਥੋਂ ਤੱਕ ਕਿ ਤਥਾਕਥਿਤ ਬਾਬੇ ਵੀ ਉਸ ਦੇ ਮਗਰ ਲੱਗ ਜਾਂਦੇ ਹਨ।ਇਸ ਘਟਨਾਕ੍ਰਮ ਦੌਰਾਨ ਪੈਦਾ ਹੁੰਦੇ ਹਾਸੇ ਠੱਠੇ ਨਾਲ ਕਲਾਕਾਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ।
    ਨਾਟਕ ਦੇ ਕਲਾਕਾਰਾਂ ਵਿੱਚ ਨਿਰਦੇਸ਼ਕ ਅੰਕੁਰ ਸ਼ਰਮਾ ਤੋਂ ਇਲਾਵਾ ਵਿਸੇਸ਼ ਅਰੋੜਾ, ਚਾਹਤ ਅਨੇਜਾ, ਹਰਜੀਤ ਸਿੰਘ, ਵਿਕਰਮ ਠਾਕੁਰ, ਅਭਿਸ਼ੇਕ ਭਾਰਦਵਾਜ, ਕਰਨ ਸੰਧਵਾਲੀਆ, ਵਿਕਾਸ ਸਭਰਵਾਲ, ਸਰਵਪ੍ਰੀਤ ਸਿੰਘ, ਮੋਹਿਨੀ ਭਾਰਦਵਾਜ, ਸ਼ਾਈਨਾ ਬੱਤਾ, ਮਨਦੀਪ ਕੌਰ ਸ਼ਾਮਲ ਸਨ। ਲਾਈਟ ਰਿਸ਼ੀ ਚੀਮਾ ਅਤੇ ਸੰਗੀਤ ਅਭਿਸ਼ੇਕ ਦਾ ਸੀ।
ਆਖੀਰ ਵਿੱਚ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਤੇ ਆਨ. ਜਨ. ਸਕੱਤਰ ਏ.ਐਸ ਚਮਕ ਨੇ ਸਾਰੇ ਕਲਾਕਾਰਾਂ ਦਾ ਸਰਟੀਫੀਕੇਟਾਂ ਅਤੇ ਨਿਰਦੇਸ਼ਕ ਦਾ ਲੋਈ ਭੇਟ ਕਰ ਕੇ ਸਨਮਾਨ ਕੀਤਾ।ਨਾਟਕ ਵੇਖਣ ਲਈ ਕਾਫੀ ਗਿਣਤੀ `ਚ ਕਲਾ ਪ੍ਰੇਮੀ ਤੇ ਸ਼ਹਿਰੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply