ਕਾਲਜ ਖਿਡਾਰਨਾਂ ਨੂੰ 1700000/- ਦੇ ਇਨਾਮ ਨਾਲ ਕੀਤਾ ਸਨਮਾਨਿਤ
ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਲਗਾਤਾਰ ਅੱਠਵੀ ਵਾਰ ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਓਵਰਆਲ ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫੀ 2018-19 ਅਤੇ ਰਨਰ-ਅਪ ਸ਼ਹੀਦ-ਏ-ਆਜ਼ਮ ਭਗਤ ਸਿੰਘ ਓਵਰਆਲ ਜਨਰਲ (ਪੁਰਸ਼ ਅਤੇ ਮਹਿਲਾ ਸੰਯੋਜਿਤ) ਸਪੋਰਟਸ ਚੈਂਪੀਅਨਸ਼ਿਪ ਟਰਾਫੀ 2017-18 ਜਿੱਤ ਲਈ ਹੈ।ਕਾਲਜ ਦੀਆਂ ਖਿਡਾਰਨਾਂ ਨੂੰ ਵੱਖ-ਵੱਖ ਖੇਡਾਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਲਈ 17,00,000/- (ਸਤਾਰਾਂ ਲੱਖ ਰੁਪਏ) ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਕਾਲਜ ਦੇ 52 ਖਿਡਾਰੀਆਂ ਨੂੰ ਮਾਨਯੋਗ ਸ੍ਰੀ ਰਾਧੇ ਸ਼ਿਆਮ ਜੁਲਾਨੀਆ ਆਈ.ਏ.ਐਸ ਸੈਕਰੈਟਰੀ ਸਪੋਰਟਸ ਐਮ.ਵਾਏ.ਏ.ਐਸ ਭਾਰਤ ਸਰਕਾਰ ਨੇ 17 ਲੱਖ ਦੀ ਇੱਕ ਵੱਡੀ ਰਕਮ ਦਿੱਤੀ।ਇਹ ਪ੍ਰੋਗਰਾਮ ਜੀ.ਐਨ.ਡੀ.ਯੂ ਕੈਂਪਸ ਵਿੱਚ ਦਸ਼ਮੇਸ਼ ਆਡੀਟੋਰੀਅਮ ਵਿਖੇ ਸਪੋਰਟਸ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਆਯੋਜਿਤ ਕੀਤਾ ਗਿਆ।ਕਾਲਜ ਦੀਆਂ ਦੋ ਅੰਤਰਰਾਸ਼ਟਰੀ ਸਾਈਕਲਿਸਟਾਂ ਮਿਸ ਐਲੰਗਬਮ ਚੋਅਬਾ ਦੇਵੀ ਅਤੇ ਸੁਸ਼ੀਕਲਾ ਦੁਰਗਾ ਪ੍ਰਸਾਦ ਅਗਾਸ਼ੇ ਅਤੇ ਕਾਇਆਕਿੰਗ ਖਿਡਾਰਣ ਮਿਸ ਕੋਮਲ ਬਿਸਟ ਨੇ ਕ੍ਰਮਵਾਰ 290000/-, 85000/, 120000/- ਰੁਪਏ ਦਾ ਵੱਧ ਤੋ ਵੱਧ ਨਕਦ ਇਨਾਮ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ ਼ ਪੁਸ਼ਪਿੰਦਰ ਵਾਲੀਆ ਨੂੰ ਮਾਕਾ ਟਰਾਫੀ ਲਈ ਸਭ ਤੋ` ਵੱਧ ਯੋਗਦਾਨ ਪਾਉਣ ਵਾਲੇ ਕਾਲਜ ਦੀ ਪਿ੍ਰੰਸੀਪਲ ਹੋਣ ਦੇ ਨਾਤੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀਮਤੀ ਸਵੀਟੀ ਬਾਲਾ ਮੁੱਖੀ ਸਰੀਰਕ ਸਿੱਖਿਆ ਵਿਭਾਗ ਨੂੰ ਇਕ ਯਾਦਗਾਰੀ ਚਿੰਨ੍ਹ ਅਤੇ 8000/- ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 43ਵੇ` ਅੰਤਰ-ਕਾਲਜ ਮੁਕਾਬਲੇ ਕਰਵਾਏ ਅਤੇ ਸਾਡੇ ਕਾਲਜ ਦੀਆਂ ਖਿਡਾਰਣਾਂ ਨੇ 40 ਖੇਡਾਂ `ਚ 36 ਪੁਜੀਸ਼ਨਾਂ `ਤੇ ਆਪਣਾ ਕਬਜ਼ਾ ਕੀਤਾ।ਇਹਨਾਂ ਵਿੱਚ ਯੋਗਾ, ਟੱਗ ਆਫ਼ ਵਾਰ, ਸ਼ਤਰੰਜ, ਬਾਕਸਿੰਗ, ਹੈਂਡਬਾਲ, ਲਾਅਨ ਟੈਨਿਸ, ਬਾਸਕਟਬਾਲ, ਟਰੈਕ ਸਾਈਕਲਿੰਗ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਜਿਮਨਾਸਟਿਕ ਆਰਟਿਸਟਿਕ, ਗਤਕਾ, ਟੇਬਲ ਟੈਨਿਸ, ਕਾਇਆਕਿੰਗ, ਵੁਸ਼ੂ ਅਤੇ ਪੇਨਕਕ ਸਿਲੇਟ ਵਿੱਚ 16 ਚੈਂਪੀਅਨਸ਼ਿਪ ਪ੍ਰਾਪਤ ਕੀਤੀ। ਆਰਚੇਰੀ, ਵੂਡਨ ਰਾਈਫਲ ਸ਼ੂਟਿੰਗ, ਪਿਸਟਲ ਸ਼ੂਟਿੰਗ, ਰੈਸਲਿੰਗ, ਜੂਡੋ, ਫੁੱਟਬਾਲ, ਰੋਇੰਗ, ਕੈਨੋਇੰਗ, ਬੇਸਬਾਲ, ਕਰਾਟੇ, ਰੋਡ ਸਾਈਕਲਿੰਗ ਅਤੇ ਸੋਫਟਬਾਲ ਵਿਚ 12 ਟੀਮਾਂ ਨੇ ਪਹਿਲੀ ਰਨਰ ਅਪ ਪੁਜੀਸ਼ਨ ਹਾਸਿਲ ਕੀਤੀ ਅਤੇ ਸਕੂਐਸ਼ ਰੈਕੇਟ, ਤੀਰ ਅੰਦਾਜ਼ੀ ਰਿਕਰਵ, ਤੀਰ ਅੰਦਾਜੀ ਕੰਪਾਊਂਡ, ਕਬੱਡੀ (ਐਨ/ਐਸ), ਜਿਮਨਾਸਟਿਕ ਰਿਦਮਿਕ, ਕ੍ਰਿਕਟ, ਫੈਨਸਿੰਗ ਅਤੇ ਰਗਬੀ ਅੱਠ ਟੀਮਾਂ ਨੇ ਦੂਜੀ ਰਨਰ ਅਪ ਪੁਜੀਸ਼ਨ ਲਈ।
ਕਾਲਜ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰਣਾਂ ਦਾ ਸਵਾਗਤ ਫੁੱਲਾਂ ਦੇ ਹਾਰਾਂ ਤੇ ਗੁਲਦਸਤੇ ਭੇਟ ਕਰ ਕੇ ਕੀਤਾ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਟਰਾਫੀਆਂ ਜਿੱਤਣ ਲਈ ਵਿਦਿਆਰਥਣਾਂ, ਅਧਿਆਪਕਾਂ, ਸਹਾਇਕ ਸਟਾਫ਼ ਅਤੇ ਖਿਡਾਰਣਾਂ ਨੂੰ ਮੁਬਾਰਕਬਾਦ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …