ਐਂਟੀ ਲਾਰਵਾ ਦੀਆਂ 15 ਟੀਮਾਂ ਤਾਇਨਾਤ – ਡਿਪਟੀ ਕਮਿਸ਼ਨਰ
ਅੰਮਿ੍ਤਸਰ, 26 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਡੇਂਗੂ ਬੁਖਾਰ ਦੇ ਮੱਛਰ ਦੀ ਰੋਕਥਾਮ ਵਾਸਤੇ ਸਿਹਤ ਵਿਭਾਗ ਦੇ ਉਦਮਾਂ ਸਦਕਾ ਡੇਂਗੂ ਬੁਖਾਰ ਤੇ
ਕਾਬੂ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੁ ਬੁਖਾਰ ਦੇ ਟੈਸਟ ਅਤੇ ਸੁਪੋਰਟਿਵ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਦੁਲਾਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਐਂਟੀ ਲਾਰਵਾ ਦੀਆਂ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਹਰ ਟੀਮ ਵਿੱਚ ਦੋ ਫੀਲਡ ਵਰਕਰ ਅਤੇ ਇਕ ਮਲਟੀਪਰਪਜ ਵਰਕਰ ਸ਼ਹਿਰ ਵਿੱਚ ਖੜੇ ਪਾਣੀ ਅਤੇ ਛੱਪੜਾ ਵਿੱਚ ਐਂਟੀ ਲਾਰਵਾ ਦਾ ਛਿੜਕਾਓ ਕੀਤਾ ਜਾ ਰਿਹਾ ਹੈ।
ਢਿਲੋਂ ਨੇ ਦੱਸਿਆ ਕਿ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਤੋਂ ਪ੍ਰਭਾਵਿਤ ਮਰੀਜਾਂ ਵਾਸਤੇ ਸਪੈਸ਼ਲ ਡੇਂਗੂ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਸ਼ੱਕੀ ਮਰੀਜਾਂ ਦੇ ਬਲੱਡ ਸੈਂਪਲ ਮਾਈਕ੍ਰੋਬਾਇਓਲੋਜੀ ਵਿਭਾਗ ਸਰਕਾਰੀ ਮੈਡੀਕਲ ਕਾਲਜ ਤੋਂ ਟੈਸਟ ਕੀਤੇ ਜਾ ਰਹੇ ਹਨ। ਕਿਸੇ ਵੀ ਪ੍ਰਾਈਵੇਟ /ਸਰਕਾਰੀ ਸੰਸਥਾ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਉਸਦਾ ਚਾਲਾਨ ਕੀਤਾ ਜਾਵੇਗਾ।ਉਨਾ ਦੱਸਿਆ ਕਿ ਅੱਜ ਸ਼ਹਿਰ ਵਿੱਚ ਡੇਂਗੂ ਐਂਟੀ ਲਾਰਵਾ ਟੀਮਾਂ ਵਲੋਂ ਸੁੰਦਰ ਨਗਰ,ਅਨ੍ਹਗੜ੍ਹ, ਹਕੀਮਾਂ ਗੇਟ, ਅਤੇ ਮੁਸਤਫਾਬਾਦ ਵਿਖੇ ਚੈਕਿੰਗ ਕੀਤੀ ਗਈ।ਜਿਸ ਦੌਰਾਨ 13 ਚਾਲਾਨ ਕੱਟੇ ਗਏ ਅਤੇ 6500 ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ।
ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਆਲੇ ਦੁਆਲੇ ਸਾਫ ਸਫਾਈ ਰੱਖਣ ਤੇ ਪਾਣੀ ਨੂੰ ਖੜਾ ਨਾ ਹੋਣ ਦੇਣ, ਪਾਣੀ ਦੀ ਲੀਕਕੇਜ ਬੰਦ ਕਰਨੀ ਅਤੇ ਪੂਰੀ ਬਾਜੂ ਦੇ ਕੱਪੜੇ ਪਹਿਣਨੇ ਜਾਣ। ਡਾ. ਘਈ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਬੁਖਾਰ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਬੁਖਾਰ ਵਿਚ ਕੇਵਲ ਪੈਰਾਸੀਟਾਮੋਲ ਜਾਂ ਕਰੋਸੀਨ ਦੀ ਹੀ ਦਵਾਈ ਲਈ ਜਾਵੇ। ਡਾ. ਘਈ ਨੇ ਜੋਰ ਦਿੰਦਿਆਂ ਕਿਹਾ ਕਿ ਬੁਖਾਰ ਵਿਚ ਐਸਪੀਰਿਨ ਜਾ ਬਰੂਫਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਡਾ: ਮਦਨ ਮੋਹਨ ਜਿਲ੍ਹਾ ਮਲੇਰੀਆ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਮੱਛਰ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹਰੇਕ ਵਿਭਾਗ ਵਿੱਚ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਕੂਲਰਾਂ , ਗਮਲਿਆਂ ਆਦਿ ਦੀ ਸਫਾਈ ਕਰਵਾਈ ਜਾਂਦੀ ਹੈ।ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਲਪ ਲਾਈਲ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਿਲ੍ਹਾ ਮਲੇਰੀਆ ਅਫਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਰੋਡਵੇਜ ਦੇ ਡਿਪੂ ਅਤੇ ਬੱਸ ਸਟੈਂਡ ਵਿਖੇ ਲਗਾਤਾਰ ਫਾਗਿੰਗ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਮਾਲ ਮੰਡੀ, ਜਹਾਜਗੜ੍ਹ, ਗੋਲਬਾਗ ਦੀਆਂ ਵਰਕਸ਼ਾਪਾਂ ਸਾਈਡ ਅਤੇ ਸ਼ਹਿਰ ਵਿੱਚ ਚੱਲ ਰਹੀਆਂ ਉਸਾਰੀਆਂ ਵੱਲ ਖਾਸ ਧਿਆਨ ਦੇ ਕੇ ਹਰ ਹਫ਼ਤੇ ਇਨ੍ਹਾਂ ਇਲਾਕਿਆਂ ਵਿੱਚ ਡੇਂਗੂ ਦੀ ਦਵਾਈ ਦਾ ਛਿੜਕਾਓ ਕਰਵਾਇਆ ਜਾ ਰਿਹਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media