ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਧਾਂਦਰਾ ਦੀ ਇਕਾਈ ਦੀ ਚੋਣ ਸਰਬਸੰਮਤੀ ਨਾਲ
ਕੀਤੀ ਗਈ।ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਪਿੰਡ ਇਕਾਈ ਨੂੰ ਜਾਣੂ ਕਰਵਾਇਆ ਅਤੇ ਬਾਅਦ `ਚ ਕਮੇਟੀ ਬਣਾਈ। ਪਿੰਡ ਧਾਂਦਰਾ ਦੇ ਪ੍ਰਧਾਨ ਗੁਰਹੰਸ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਖਜਾਨਚੀ ਸੁਰਿੰਦਰ ਪਾਲ ਸਿੰਘ, ਮੇਵਾ ਸਿੰਘ ਨੂੰ ਪ੍ਰੈਸ ਸਕੱਤਰ ਦਾ ਅਹੁੱਦਾ ਦਿੱਤਾ ਗਿਆ।ਬਲਾਕ ਦੇ ਆਗੂ ਦਰਸ਼ਨ ਸਿੰਘ ਕਿਲਾ ਜ਼ਿਲਾ ਵਿੱਤ ਸਕੱਤਰ ਕ੍ਰਿਪਾਲ ਸਿੰਘ ਧੂਰੀ ਮੌਕੇ `ਤੇ ਹਾਜ਼ਰ ਸਨ। ਆਗੂਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨੀ ਦੇ ਕਰਜ਼ੇ ਵਿੱਚ ਡੁੱਬਣ, ਬੇਰੁਜਗਾਰੀ, ਨਸ਼ਿਆਂ ਦੇ ਪੰਜਵੇਂ ਦਰਿਆ ਅਤੇ ਨਿੱਜੀਕਰਣ ਦੀਆਂ ਨੀਤੀਆਂ ਸਰਕਾਰਾਂ ਵੱਲੋਂ ਝੂਠੇ ਵਾਅਦੇ ਕਰਕੇ ਹਰ ਪੰਜ ਸਾਲ ਬਾਅਦ ਰਾਜ ਸੱਤਾ `ਤੇ ਕਾਬਜ਼ ਹੋਣ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾਉਣ ਦੇ ਖਿਲਾਫ ਦੱਬੇ ਕੁੱਚਲੇ ਲੋਕਾਂ ਨੂੰ ਜੱਥੇਬੰਦ ਹੋਣ ਦੀ ਅਪੀਲ ਕੀਤੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media