Saturday, September 5, 2026

ਟੈਗੋਰ ਵਿਦਿਆਲਿਆ ਦੀਆਂ ਵਿਦਿਆਰਥਣਾਂ ਦਾ ਜ਼ੋਨ ਪੱਧਰੀ ਰੱਸਾਕਸ਼ੀ `ਚ ਪਹਿਲਾ ਸਥਾਨ

ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 65ਵੀਆਂ ਜ਼ੋਨ ਪੱਧਰੀ ਖੇਡਾਂ ਵਿੱਚ PUNJ2608201914ਸਥਾਨਕ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਵਿਦਿਆਲਿਆ ਦੀਆਂ ਲੜਕੀਆਂ ਦੀਆਂ ਅੰਡਰ 14 ਅਤੇ ਅੰਡਰ 17 ਦੀਆਂ ਟੀਮਾਂ ਨੇ ਰੱਸਾਕਸ਼ੀ ਵਿਚ ਲਗਾਤਾਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।10 ਕੁੜੀਆਂ ਦੀ ਚੋਣ ਜਿਲ੍ਹਾ ਪੱਧਰ `ਤੇ ਹੋਣ ਵਾਲੇ ਖੇਡ ਟੂਰਨਾਮੈਂਟ ਲਈ ਵੀ ਹੋਈ ਹੈ।
 ਵਿਦਿਆਰਥੀਆਂ ਦੀ ਇਸ ਪ੍ਰਾਪਤੀ `ਤੇ ਸਕੂਲ ਪ੍ਰਿੰਸੀਪਲ ਦਰਸ਼ਨ ਸਿੰਘ, ਮੈਨੇਜਮੈਂਟ ਕਮੇਟੀ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ, ਜਤਿੰਦਰ ਰਿਸ਼ੀ ਅਤੇ ਨਰਿੰਦਰਪਾਲ ਸਿੰਘ ਨੇ ਖਿਡਾਰਣਾਂ ਨੂੰ ਇਨਾਮ ਵੰਡੇ ਅਤੇ ਹੌਸਲਾ ਉਨਾਂ ਦੀ ਅਫ਼ਜ਼ਾਈ ਵੀ ਕੀਤੀ।ਇਸ ਮੌਕੇ ਡੀ.ਪੀ.ਈ ਅਵਤਾਰ ਸਿੰਘ ਸਿੱਧੂ ਪਰਮਿੰਦਰ ਸਿੰਘ ਪੱਪੀ, ਮੈਡਮ ਸੁਨੀਤਾ ਸ਼ਰਮਾ ਤੇ ਵਿਦਿਆਰਥੀ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply