ਲੌਂਗੋਵਾਲ, 5 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਡੈਕਲਾਮੇਸ਼ਨ
ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਦੇ ਚਾਰੇ ਹਾਉਸ ਦੇ ਬੱਚਿਆਂ ਨੇ ਹਿੱਸਾ ਲਿਆ।ਮੁਕਾਬਲਿਆਂ ਦਾ ਮੁੱਖ ਟੀਚਾ ਬੱਚਿਆਂ ਦੀ ਜਨਤਕ ਬੋਲਚਾਲ ਦੀ ਪ੍ਰਤੀਭਾ ਨੂੰ ਨਿਖਾਰਣਾ ਹੁੰਦਾ ਹੈ।ਅੰਗਰੇਜ਼ੀ ਭਾਸ਼ਾ ਦੇ ਮੁਕਾਬਲੇ ਵਿੱਚ ਟਰੂਪਰਸ ਹਾਉਸ ਦੀ ਸਿਮਰਨਜੀਤ ਕੌਰ (ਅੱਠਵੀਂ) ਨੇ ਪਹਿਲਾ, ਰੇਡਰਜ਼ ਹਾਊਸ ਦੀ ਮਾਨਸੀ (ਸੱਤਵੀਂ) ਨੇ ਦੂਜਾ ਅਤੇ ਵਾਰੀਅਰਸ ਹਾਉਸ ਦੇ ਨਵਦੀਪ ਸਿੰਘ (ਅੱਠਵੀਂ) ਅਤੇ ਗਲੇਡੀਏਟਰਸ ਹਾਊਸ ਦੀ ਭਵਯਾ ਸਿੰਗਲਾ (ਛੇਵੀਂ) ਨੇ ਸਾਂਝੇ ਤੌਰ `ਤੇ ਤੀਜਾ ਸਥਾਨ ਹਾਸਲ ਕੀਤਾ।
ਹਿੰਦੀ ਭਾਸ਼ਾ ਦੇ ਮੁਕਾਬਲੇ ਵਿੱਚ ਰੇਡਰਜ਼ ਹਾਊਸ ਦੇ ਸਾਰੰਗਪ੍ਰੀਤ ਸਿੰਘ (ਸੱਤਵੀਂ), ਟਰੂਪਰਸ ਹਾਊਸ ਦੀ ਸ਼ਗੁਨਪ੍ਰੀਤ ਕੌਰ (ਛੇਵੀਂ) ਅਤੇ ਗਲੇਡੀਏਟਰਜ਼ ਹਾਊਸ ਦੇ ਮਨਮੀਤ ਸਿੰਘ (ਅੱਠਵੀਂ) ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਪੰਜਾਬੀ ਭਾਸ਼ਾ ਦੇ ਇਸ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਅਰੂਣਜੋਤ ਕੌਰ ਨੇ ਪਹਿਲਾ, ਪੰਜਵੀਂ ਜਮਾਤ ਦੇ ਹਸ਼ਮੀਤ ਸਿੰਘ ਨੇ ਦੂਜਾ ਅਤੇ ਅੱਠਵੀਂ ਜਮਾਤ ਦੀ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ ।
ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਸਕੂਲ ਦੇ ਭਾਸ਼ਾ ਵਿਭਾਗ ਦੇ ਅਧਿਆਪਕ ਬਿੰਦੀਆ ਮਦਾਨ, ਜਸਵਿੰਦਰ ਕੌਰ,ਗੁਰਪ੍ਰੀਤ ਕੌਰ ਅਤੇ ਵਿਦਿਆਰਥੀ ਮੌਜੂਦ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media