ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋੋ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ/ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਥਾਨਕ ਟਾਊਨ ਹਾਲ ਵਿਖੇ 99 ਸਾਲਾਂ ਤੋਂ ਚਲ ਰਹੀ ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਕਾਰਪੋਰੇਸ਼ਨ ਲਾਇਬਰੇਰੀ ਵਿਚ 20 ਹਜ਼ਾਰ ਤੋਂ ਵੱਧ ਦੁਰਲੱਭ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਵਿਚ ਪੁਸਤਕਾਂ, ਮੈਗ਼ਜ਼ੀਨ, ਖ਼ਰੜੇ ਆਦਿ ਹਨ।ਇਸ ਵਡਮੁਲੇ ਤੇ ਦੁਰਲਭ ਗਿਆਨ ਦੇ ਭੰਡਾਰ ਨੂੰ ਡਿਜ਼ੀਟਲਾਈਜ਼ ਕਰਵਾਇਆ ਜਾਵੇ ਤੇ ਇਸ ਕੰਮ ਲਈ ਪੰਜਾਬ ਸਰਕਾਰ ਲੋੜੀਂਦੇ ਫ਼ੰਡ ਜਾਰੀ ਕਰੇ ਤਾਂ ਜੋ ਅਗ਼ਲੇ ਸਾਲ ਇਸ ਦੀ ਪਹਿਲੀ ਸ਼ਤਾਬਦੀ ‘ਤੇ ਇਹ ਵਡਮੁਲਾ ਸਰਮਾਇਆ ਪਾਠਕਾਂ ਤੇ ਖ਼ੋਜਾਰਥੀਆਂ( ਰਿਸਚਸ ਸਕਾਲਰਾਂ) ਲਈ ਉਪਲਭਧ ਹੋ ਸਕੇ।ਉਨ੍ਹਾਂ ਨੇ ਇਸ ਸਬੰਧੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸ਼ਿੰਘ ਦੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ 100 ਸਾਲ ਤੋਂ ਵੀ ਵਧ ਪੁਰਾਣੀਆਂ ਅਖ਼ਬਾਰਾਂ, ਮੈਗ਼ਜੀਨ, ਪੁਸਤਕਾਂ ਤੇ ਹੋਰ ਦਸਤਾਵੇਜ਼ਾਂ ਨੂੰ ਡਿਜ਼ੀਟਲ ਕਰਵਾਇਆ ਹੈ।
ਇੱਥੇ ਦਸਣਯੋਗ ਹੈ ਕਿ 1920 ਵਿਚ ਅੰਗਰੇਜ਼ੀ ਹਕੂਮਤ ਨੇ ਇਸ ਨੂੰ ਸਥਾਪਤ ਕੀਤਾ ਤੇ ਇਸ ਦਾ ਨਾਂ ਮੀਆਂ ਗ਼ੁਲਾਮ ਸਾਦਿਕ ਲਾਇਬਰੇਰੀ ਰੱਖਿਆ ਸੀ।ਆਜਾਦੀ ਦੇ ਬਾਦ ਇਸ ਦਾ ਨਾਂ ਬਦਲ ਕਿ ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਲਾਇਬਰੇਰੀ, ਅੰਮ੍ਰਿਤਸਰ ਰਖਿਆ ਗਿਆ।ਇਹ ਸ਼ਹਿਰ ਦੇ ਕੇਂਦਰ ਵਿੱਚ ਹੈ, ਜਿਸ ਦਾ ਲਾਭ ਚਾਰ ਦੀਵਾਰੀ ਅੰਦਰ ਰਹਿੰਦੇ ਨਾ ਕੇਵਲ ਲੱਖਾਂ ਲੋਕ ਉਠਾ ਰਹੇ ਹਨ, ਸਗੋਂ ਇਹ ਪਾਰਟੀਸ਼ਨ ਮਿਊਜ਼ੀਅਮ ਵੇਖਣ ਆਉਂਦੇ ਯਾਤਰੂਆਂ ਲਈ ਵੀ ਲਾਭਦਾਇਕ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …