Thursday, August 7, 2025
Breaking News

ਡੀ.ਸੀ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਤੇ ਟਰਾਲੀਆਂ ਨੂੰ ਦਿਖਾਈ ਹਰੀ ਝੰਡੀ

ਲੌਂਗੋਵਾਲ, 5 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਲੰਧਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਨਾਲ PUNJ0509201905ਭਰਿਆ ਟਰੱਕ ਅਤੇ ਟਰਾਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੂਬੇ ਦੇ ਜਿਹੜੇ ਜ਼ਿਲ੍ਹਿਆਂ ਅੰਦਰ ਹੜ੍ਹਾਂ ਕਾਰਨ ਮਾੜੀ ਸਥਿਤੀ ਪੈਦਾ ਹੋ ਗਈ ਸੀ ਉਥੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਹਰੇਕ ਸੰਭਵ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਗਈ ਹੈ, ਜਿਸ ਦੇ ਚਲਦਿਆਂ ਹੁਣ ਇਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿੰਦਗੀ ਮੁੜ ਲੀਹਾਂ `ਤੇ ਆ ਗਈ ਹੈ।
             ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨਾਲ ਤਾਲਮੇਲ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦਿੜ੍ਹਬਾ ਸਬ ਡਵੀਜ਼ਨ ਦੇ ਪਿੰਡ ਵਾਸੀਆਂ, ਜੀ.ਓ.ਜੀ, ਵੈਲਫੇਅਰ ਕਲੱਬਾਂ, ਪੰਚਾਇਤਾਂ ਆਦਿ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿੱਚ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ। ਜਿਸ ਵਿੱਚ 800 ਬੈਗ ਆਟਾ, 800 ਮੱਛਰਦਾਨੀਆਂ, 3200 ਮੱਛਰਦਾਨੀ ਸੋਟੀਆਂ, 1 ਟਰਾਲੀ ਤੂੜੀ, 3 ਕੁਇੰਟਲ ਸ਼ਬਜੀ ਵਾਲਾ ਪੇਠਾ, ਪਸ਼ੂਆਂ ਲਈ ਖਲ (ਕੈਟਲ ਫੀਡ) 32.3 ਕੁਇੰਟਲ, ਚੋਕਰ (ਕੈਟਲ ਫੀਡ) 105 ਬੈਗ, 70 ਕੰਬਲ, 1020 ਕੱਪੜੇ ਸੂਟ, 1.5 (ਡੇਢ ਕੁਇੰਟਲ) ਦਾਲਾਂ, 4 ਕੁਇੰਟਲ 20 ਕਿਲੋ ਚਾਵਲ, 8 ਕੁਇੰਟਲ ਤੋਂ ਵੱਧ ਖੰਡ, ਘਿਓ, ਚਾਹ ਪੱਤੀ, ਚਾਵਲ, ਅਚਾਰ, ਮਿਰਚ ਹਲਦੀ ਅਤੇ ਲੋੜੀਂਦੀਆਂ ਦਵਾਈਆਂ ਸ਼ਾਮਲ ਹਨ।
           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ. ਦਿੜ੍ਹਬਾ ਪਵਿੱਤਰ ਸਿੰਘ, ਜ਼ਿਲ੍ਹਾ ਮੁਖੀ ਖੁਸ਼ਹਾਲੀ ਦੇ ਰਾਖੇ ਧਨਵੀਰ ਸਿੰਘ ਸਿੱਧੂ, ਜ਼ਿਲ੍ਹਾ ਸੁਪਰਵਾਈਜ਼ਰ ਰਘਵੀਰ ਸਿੰਘ ਔਜਲਾ, ਜਗਰੂਪ ਸਿੰਘ ਤਹਿਸੀਲ ਹੈਡ, ਗੁਲਾਬ ਸਿੰਘ ਦਿੜ੍ਹਬਾ ਤੋਂ ਇਲਾਵਾ ਬਲਾਕ ਦਿੜ੍ਹਬਾ ਦੇ ਜੀ.ਓ.ਜੀਜ਼, ਤੂਰਬੰਜਾਰਾ, ਗੁੱਜਰਾਂ ਸਾਦੀਹਰੀ, ਸਫ਼ੀਪੁਰ ਖੁਰਦ, ਮੌੜਾਂ, ਦਿਆਲਗੜ੍ਹ ਜੇਜੀਆਂ ਅਤੇ ਐਕਸ ਆਰਮੀ ਵੈਲਫੇਅਰ ਸੁਸਾਇਟੀ ਖਨਾਲ ਕਲਾਂ ਸਮੇਤ ਹੋਰ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply