Friday, August 7, 2026

ਸਾਂਝ ਕੇਂਦਰਾਂ ਨੇ ਪਬਲਿਕ ਨੂੰ ਕੁੱਲ 7,01,093 ਸੇਵਾਵਾਂ ਮੁਹੱਈਆ ਕਰਵਾਈਆਂ

ਲੌਂਗੋਵਾਲ, 5 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਪੁਲਿਸ ਕਪਤਾਨ ਸੰਗਰੂਰ ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ ਦੀ ਅਗਵਾਈ PUNJ0509201906ਹੇਠ ਗੁਰਮੀਤ ਸਿੰਘ ਸਿੱਧੂ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਕਮ ਜ਼ਿਲ੍ਹਾ ਕਮਿਉਨਿਟੀ ਪੁਲਿਸ ਅਫਸਰ ਸੰਗਰੂਰ ਵਲੋਂ ਜਿਲ੍ਹਾ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਸਾਲ 2012 ਤੋਂ ਜੁਲਾਈ 2019 ਤੱਕ ਦੇ ਸਾਂਝ ਕੇਂਦਰਾਂ ਦੇ ਕੰਮਕਾਰ ਨੂੰ ਵਾਚਿਆ ਗਿਆ, ਸਾਂਝ ਕੇਂਦਰਾਂ ਦੁਆਰਾ ਕੁੱਲ 7,01,093 ਸੇਵਾਵਾਂ ਪਬਲਿਕ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸਾਂਝ ਕੇਂਦਰਾਂ ਵਲੋਂ ਸਾਲ 2014 ਤੋਂ ਸਾਲ 2017 ਤੱਕ ਪਬਲਿਕ ਨੂੰ ਸਾਂਝ ਕੇਂਦਰਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਹੋਰ ਸਮਾਜਿਕ ਬੁਰਾਈਆਂ ਜਿਵੇਂ ਔਰਤਾਂ ਅਤੇ ਬੱਚਿਆਂ ਖਿਲਾਫ ਹੋ ਰਹੇ ਸੋਸ਼ਣ, ਟ੍ਰੈਫਿਕ ਨਿਯਮਾਂ ਅਤੇ ਸਮਾਜ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਸਬੰਧੀ ਕੁੱਲ 1549 ਸੈਮੀਨਾਰ ਲਗਾਏ ਜਾ ਚੁੱਕੇ ਹਨ।ਸਾਂਝ ਕੇਂਦਰਾਂ ਵਲੋਂ ਕੁੱਲ 439 ਸਿਕਾਇਤਾਂ ਦਾ ਨਿਪਟਾਰਾ ਕਰਵਾਇਆ ਗਿਆ।
                 ਇਸ ਤੋਂ ਇਲਾਵਾ ਮੈਂਬਰਾਂ ਨਾਲ ਹੋਰ ਸਮਾਜਿਕ ਕੁਰੀਤੀਆਂ ਨਾਲ ਨਿਪਟਣ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਪਬਲਿਕ ਨੂੰ ਜਾਣੂ ਕਰਵਾਉਣ ਲਈ ਅਗਲੇਰੇ ਪ੍ਰੋਗਰਾਮ ਉਲੀਕਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਡਾ. ਭਗਵਾਨ ਸਿੰਘ, ਸਿਮਰਨਜੋਤ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਦਿਨੇਸ਼ ਕੁਮਾਰ, ਡਾ. ਰਾਜੀਵ ਪੁਰੀ, ਦੀਪਕ ਜਿੰਦਲ, ਮੈਡਮ ਗੁਰਮੀਤ ਕੌਰ ਭੱਠਲ, ਬਲਵਿੰਦਰ ਜਿੰਦਲ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ ਲਾਂਗੜੀਆਂ, ਕਰਨਵੀਰ ਵਸ਼ਿਸਟ, ਪ੍ਰੀਤਇੰਦਰਜੀਤ ਕੌਰ ਅਤੇ ਰਜਿਸਟਰਾਰ ਦਫਤਰ ਤੋਂ ਇੰਸਪੈਕਟਰ ਰੌਬਿਨ ਗੋਇਲ ਹਾਜਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply