ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਇੱਕ ਪਾਸੇ ਹਾਕਮ ਧਿਰ ਸਰਕਾਰ ਵਿਕਾਸ ਦੇ ਦਾਅਵਿਆਂ ਦਾ ਢੰਡੋਰਾ ਪਿੱਟ ਰਹੀ ਹੈ, ਦੂਸਰੇ
ਪਾਸੇ ਸ਼ਹਿਰ ਵਾਸੀ ਗੰਦੇ ਪਾਣੀ ਤੇ ਚਿੱਕੜ ਨਾਲ ਭਰੀਆਂ ਟੁੱਟੀਆਂ ਗਲੀਆਂ ਤੋਂ ਡਾਢੈ ਤੰਗ ਤੇ ਪ੍ਰੇਸ਼ਾਨ ਹਨ।ਇਹ ਵੀ ਚਰਚਾ ਹੈ ਕਿ ਸ਼ਹਿਰ ਨੂੰ ਰੁਸ਼ਨਾਉਣ ਲਈ 50 ਐਲ.ਡੀ ਲਾਈਟਾਂ ਆਈਆਂ ਸਨ, ਪਰ ਇਹਨਾਂ ਵਿਚੋਂ 3 ਦਰਜਨ ਦੇ ਕਰੀਬ ਲਾਈਟਾਂ ਇਕ ਹੀ ਵਾਰਡ ਵਿੱਚ ਲੱਗੀਆਂ ਹਨ ਅਤੇ ਬਾਕੀ 14 ਵਾਰਡਾਂ ਦੇ ਹਿੱਸੇ ਇੱਕ ਇਕ ਲਾਈਟ ਆਈ ਹੈ।ਇਸ ਸਬੰਧੀ ਜਦ ਐਸ.ਓ ਨਗਰ ਕੌਂਸਲ ਗਗਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਿਥੇ ਜਿਥੇ ਜਰੂਰਤ ਸੀ, ਲਾਈਟਾਂ ਉਥੇ ਹੀ ਲੱਗੀਆਂ ਹਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media