ਸੰਗਰੂਰ/ ਲੌਂਗੋਵਾਲ, 7 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਅਧਿਆਪਕ ਦਿਵਸ ਦੇ ਮੌਕੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਸ਼ਿਕਾ ਅਰੋੜਾ ਵਲੋਂ ਸੁੰਦਰ ਡਾਂਸ ਪੇਸ਼ ਕੀਤਾ ਗਿਆ।ਉਪਰੰਤ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਸਮੂਹ ਗਾਣ ਪੇਸ਼ ਕੀਤਾ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਤਿੰਦਰ ਸਿੰਘ ਵਲੋਂ ਇੱਕ ਮੈਸ਼ਅਪ ਡਾਂਸ ਵੀ ਕੀਤਾ ਗਿਆ।ਅਧਿਆਪਕਾਂ ਲਈ ਮਿਊਜ਼ੀਕਲ ਚੇਅਰ ਗੇਮ ਸ਼ਰੀਰਕ ਸਿੱਖਿਆ ਅਧਿਆਪਕ ਕਿਰਨਪਾਲ ਸਿੰਘ ਨੇ ਜਿੱਤੀ । ਬੱਚਿਆਂ ਨੇ ਅਧਿਆਪਕਾਂ ਲਈ ਆਪਣੇ ਹੱਥੀਂ ਕਾਰਡ ਤਿਆਰ ਕੀਤੇ।ਅਧਿਆਪਕਾਂ ਵਲੋਂ ਮਿਲ ਕੇ ਕੇਕ ਵੀ ਕੱਟਿਆ ਗਿਆ।ਸਕੂਲ ਮੁੱਖੀ ਮੈਡਮ ਰਣਜੀਤ ਕੌਰ ਅਤੇ ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …