ਸਮਰਾਲਾ, 7 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਸਿੰਘ) – ਅਧਿਆਪਕ ਦਲ ਪੰਜਾਬ, ਜ਼ਿਲ੍ਹਾ ਲੁਧਿਆਣਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿ:)
ਲੁਧਿਆਣਾ ਸ੍ਰੀਮਤੀ ਸਵਰਨਜੀਤ ਕੌਰ ਨੂੰ ਜ਼ਿਲ੍ਹਾ ਪ੍ਰਧਾਨ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਦੀ ਅਗਵਾਈ ਹੇਠ ਮਿਲਿਆ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਗੁਰਨਾਮ ਸਿੰਘ ਭੈਣੀ ਸਾਹਿਬ ਨੇ ਦੱਸਿਆ ਕਿ ਮਿਡਲ ਸਕੂਲ/ਹਾਈ ਸਕੂਲ ਦੀ ਅਚਨਚੇਤ ਛੁੱਟੀ ਨੂੰ ਸਕੂਲ ਇੰਚਾਰਜ਼ ਪਹਿਲਾਂ ਦੀ ਤਰ੍ਹਾਂ ਮਨਜੂਰ ਕਰਨ, ਮੈਡੀਕਲ ਛੁੱਟੀਆਂ ਸਬੰਧੀ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕ, ਲੈਕਚਰਾਰ ਕਾਰਡ ਤੋਂ ਪਿ੍ਰੰਸੀਪਲ ਕਾਡਰ ਦੀਆਂ ਤਰੱਕੀਆਂ ਸਬੰਧੀ, ਸਤੰਬਰ 2019 ਦੀ ਪ੍ਰੀਖਿਆ ਪਹਿਲਾਂ ਦੀ ਤਰ੍ਹਾਂ 3 ਘੰਟੇ ਕਰਨ ਸਬੰਧੀ, ਉਡਾਨ ਪ੍ਰੋਜੈਕਟ ਤਹਿਤ, ਰੋਜ਼ਾਨਾ ਸ਼ਬਦ ਪੰਜਾਬੀ/ਅੰਗਰੇਜ਼ੀ ਵਿੱਚ, ਤਨਖਾਹਾਂ ਸਬੰਧੀ ਆਦਿ ਤੋਂ ਇਲਾਵਾ ਅਧਿਆਪਕਾਂ ਦੀਆਂ ਹੋਰ ਹੱਕੀ ਮੰਗਾਂ ਵੀ ਵਿਚਾਰ ਚਰਚਾ ਕੀਤੀ ਗਈ।ਇਨ੍ਹਾਂ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਪਹਿਲ ਦੇ ਅਧਾਰ `ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਕਈ ਜਾਇਜ ਜਥੇਬੰਦੀ ਮੰਗਾਂ ਨੂੰ ਉਚ ਅਧਿਕਾਰੀਆਂ ਦੇ ਧਿਆਨ ਗੋਚਰੇ ਲਿਆਉਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਜਨਰਲ ਪੰਜਾਬ ਅਮਰਜੀਤ ਸਿੰਘ ਘੁਡਾਣੀ, ਕਰਮਜੀਤ ਸਿੰਘ ਸੀਨੀ: ਪ੍ਰਧਾਨ, ਜਗਦੇਵ ਸਿੰਘ ਖਜਾਨਚੀ, ਹਰਪ੍ਰੀਤ ਸਿੰਘ ਖਾਨਪੁਰ ਸਲਾਹਕਾਰ, ਇਕਬਾਲ ਸਿੰਘ ਸੀਨੀ: ਮੈਂਬਰ, ਬਲਜੀਤ ਸਿੰਘ ਮੁੱਖ ਸਲਾਹਕਾਰ, ਰਵਿੰਦਰ ਸਿੰਘ ਸਟੇਟ ਕਮੇਟੀ ਮੈਂਬਰ ਆਦਿ ਹਾਜਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media