ਧੂਰੀ, 7 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਤਹਿਸੀਲ ਕੰਪਲੈਕਸ ਧੂਰੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਤਹਿਸੀਲਦਾਰ ਧੂਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਪਲਾਟਾਂ, ਬਿਲਡਿੰਗਾਂ ਅਤੇ ਕਲੋਨੀਆਂ ਨੂੰ ਰੇਗੂਲਰਾਈਜ਼ ਕਰਨ ਸਬੰਧੀ ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਅਕਤੀ 2 ਕਨਾਲ ਤੋਂ ਘੱਟ ਜ਼ਮੀਨ/ਚਾਹੀ ਵਿੱਚੋਂ ਕੋਈ ਪਲਾਟ ਜਾਂ ਘੱਟ ਰਕਬੇ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਉਸ ਸਬੰਧੀ ਸਬੰਧਤ ਵਿਭਾਗ ਜਿਵੇਂ ਸ਼ਹਿਰੀ ਖੇਤਰ ਵਿੱਚ ਮਿਊਂਸਪਲ ਕਮੇਟੀ ਅਤੇ ਪੇਂਡੂ ਖੇਤਰ ਵਿੱਚ ਗਲਾਡਾ ਤੋਂ ਐਨ.ਓ.ਸੀ ਲੈਣਾ ਜਰੂਰੀ ਹੋਵੇਗਾ।ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨੋਟੀਫਿਕੇਸ਼ਨ ਸਬੰਧੀ ਸਾਰੇ ਵਸੀਕਾ ਨਵੀਸਾਂ ਨੂੰ ਲਿਖਤੀ ਤੌਰ `ਤੇ ਸੂਚਿਤ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਐਨ.ਓ.ਸੀ ਤੋਂ ਬਿਨਾਂ ਕੋਈ ਵਸੀਕਾ ਨਵੀਸ ਰਜਿਸਟਰੀ ਪੇਸ਼ ਨਾ ਕਰੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …