ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ
ਸਨਮਾਨ ਸਮਾਰੋਹ ‘ਸਾਡਾ ਪਿੰਡ’ ਵਿਖੇ ਆਯੋਜਿਤ ਕੀਤਾ ਗਿਆ।ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਇਸ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਦੇ ਪਹੁੰਚਣ `ਤੇ ਸਾਡਾ ਪਿੰਡ ਦੇ ਮੈਨੇਜਿੰਗ ਡਾਇਰੈਕਟਰ ਇਸ਼ਗੰਭੀਰ, ਸੀ.ਈ.ਓ ਸ਼੍ਰੀਮਤੀ ਵੰਦਨਾ ਗੰਭੀਰ, ਸਹੋਦਿਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਤੇ ਹੋਰ ਪਿ੍ਰੰਸੀਪਲਾਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।
ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਇਸ਼ਗੰਭੀਰ, ਸੀ.ਈ.ਓ ਸ਼੍ਰੀਮਤੀ ਵੰਦਨਾ ਗੰਭੀਰ, ਸਹੋਦਿਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੇ ਚੇਅਰਮੈਨ ਡਾ: ਧਰਮਵੀਰ ਸਿੰਘ, ਵਿੱਤ ਸਕੱਤਰ ਸ਼੍ਰੀਮਤੀ ਅੰਜਨਾ ਗੁਪਤਾ ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਚੀਫ਼ ਐਡਵਾਈਜ਼ਰ ਸ਼੍ਰੀਮਤੀ ਨੀਰਾ ਸ਼ਰਮਾ ਪ੍ਰਿੰਸੀਪਲ ਡੀ.ਏ.ਵੀ ਪਬਲਿਕ ਸਕੂਲ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਕਪੂਰਥਲਾ ਦੇ ਸਕੂਲਾਂ ਦੇ ਲਗਭਗ 90 ਪਿ੍ਰੰਸੀਪਲਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਦੀ ਸਮੂਹ ਸਾਰਿਆਂ ਨੇ ਖੂਬ ਸਰਾਹਣਾ ਕੀਤੀ ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media