Monday, October 26, 2026

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ 7ਵੀਂ ਆਰਥਿਕ ਗਣਨਾ ਦੀ ਸ਼ੁਰੂਆਤ

ਜ਼ਿਲ੍ਹੇ ਦੇ ਹਰ ਘਰ, ਦੁਕਾਨ ਤੇ ਦਫ਼ਤਰ ਤੋਂ ਆਰਥਿਕ ਸਰੋਤਾਂ ਬਾਰੇ ਡੈਟਾ ਇਕੱਠਾ ਕਰਨਗੇ ਕਰਮਚਾਰੀ
ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – 7ਵੀਂ ਆਰਥਿਕ ਗਣਨਾ ਦਾ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਰਿਹਾਇਸ਼ PUNJ1109201904ਤੋਂ ਫਾਰਮ ਭਰ ਕੇ ਰਸਮੀ ਤੌਰ ਉਤੇ ਕਰ ਦਿੱਤਾ ਗਿਆ ਹੈ।ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਸਹਾਇਕ ਖੋਜ ਅਧਿਕਾਰੀ ਸ੍ਰੀਮਤੀ ਸਾਧਨਾ ਸ਼ਰਮਾ, ਨੈਸ਼ਨਲ ਸੈਂਪਲ ਸਰਵੇ ਦੇ ਅਧਿਕਾਰੀ ਅਰੁਣ ਕੁਮਾਰ ਤੋਂ ਇਲਾਵਾ ਪ੍ਰਮਾਣਿਤ ਸੁਪਰਵਾਈਜ਼ਰ ਅਤੇ ਗਿਣਤੀਕਾਰ ਮੌਜੂਦ ਸਨ।
    ਢਿਲੋਂ ਨੇ ਦੱਸਿਆ ਕਿ ਆਰਥਿਕ ਗਣਨਾ ਦੌਰਾਨ ਜ਼ਿਲ੍ਹੇ ਦੇ ਹਰ ਘਰ, ਦੁਕਾਨ, ਦਫ਼ਤਰ ਅਤੇ ਅਦਾਰੇ ਵਿੱਚ ਜਾ ਕੇ ਗਿਣਤੀਕਾਰ ਵਲੋਂ ਚੱਲ ਰਹੀਆਂ ਆਰਥਿਕ ਗਤੀਵਿਧੀਆਂ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਹਰ ਇੱਕ ਗਿਣਤੀਕਾਰ ਨੂੰ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਰਜਿਸਟਰੇਸ਼ਨ ਸਰਟੀਫਿਕੇਟ ਤੇ ਪਛਾਣ ਪੱਤਰ ਜਾਰੀ ਕੀਤਾ ਗਿਆ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣਿਤ ਗਿਣਤੀਕਾਰ ਨੂੰ ਆਪਣੀ ਸਹੀ-ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਸਰਕਾਰ ਵਲੋਂ ਭਵਿੱਖ ਦੀਆਂ ਯੋਜਨਾਵਾਂ ਬਿਹਤਰ ਢੰਗ ਨਾਲ ਉਲੀਕੀਆਂ ਜਾ ਸਕਣ।ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਆਰਥਿਕ ਗਣਨਾ ਪਹਿਲੀ ਵਾਰ ਆਨਲਾਈਨ ਢੰਗ ਨਾਲ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾਵੇਗੀ ਤਾਂ ਜੋ ਸਰਵੇ ਨੂੰ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …

Leave a Reply