ਸੰਗਰੂਰ/ ਲੌਂਗੋਵਾਲ, 11 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਦੂਜੇ ਪੜ੍ਹਾਅ ਤਹਿਤ 7ਵੀਂ ਆਰਥਿਕ ਗਣਨਾ ਦੀ ਸ਼ੁਰੂਆਤ ਕਰਦਿਆਂ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੇਂਡੂ ਅਤੇ ਸ਼ਹਿਰੀ ਪੱਧਰ `ਤੇ ਘਰ ਘਰ ਜਾ ਕੇ ਸਰਵੈ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਰਸਮੀ ਤੌਰ `ਤੇ ਰਵਾਨਾ ਕੀਤਾ।
ਡੀ.ਸੀ ਥੋਰੀ ਨੇ ਸਮੂਹ ਗਿਣਤੀਕਾਰਾਂ ਨੂੰ ਹਰੇਕ ਪਿੰਡ ਅਤੇ ਸ਼ਹਿਰ ਪੱਧਰ `ਤੇ ਕੀਤੇ ਜਾਣ ਵਾਲੇ ਸਰਵੇ ਨੂੰ ਇਮਾਨਦਾਰੀ ਅਤੇ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਮੂਹ ਗਿਣਤੀਕਾਰਾਂ ਨੂੰ ਆਪਣੇ ਸੁਪਰਵਾਈਜ਼ਰਾਂ ਨਾਲ ਤਾਲਮੇਲ ਰੱਖ ਕੇ ਰੱਖਣ ਅਤੇ ਸਨਾਖਤੀ ਕਾਰਡ ਨੂੰ ਸਰਵੇ ਕਰਨ ਵੇਲੇ ਨਾਲ ਰੱਖਣ ਦੀ ਹਦਾਇਤ ਕੀਤੀ।
ਉਪ ਅਰਥ ਤੇ ਅੰਕੜਾ ਸਲਾਹਕਾਰ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ 6ਵੀਂ ਆਰਥਿਕ ਗਣਨਾ ਸਾਲ 2013 ਵਿੱਚ ਕਰਵਾਈ ਗਈ ਸੀ। ਇਹ ਗਣਨਾ ਭਾਰਤ ਸਰਕਾਰ ਵੱਲੋਂ ਹਰੇਕ 6 ਸਾਲ ਬਾਅਦ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਜਨਗਣਨਾ 2011 ਦੇ ਅਨੁਸਾਰ ਕੁਲ ਆਬਾਦੀ 16 ਲੱਖ 55 ਹਜ਼ਾਰ 169 ਹੈ ਜਿਸ ਵਿੱਚ 568 ਪਿੰਡ ਅਤੇ 13 ਨਗਰ ਕੌਸ਼ਲ/ਨਗਰ ਪੰਚਾਇਤਾਂ ਦਾ ਘਰ ਘਰ ਜਾ ਕੇ ਸਰਵੇ ਕੀਤਾ ਜਾਣਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media