ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰਬਰ 71 ਵਿੱਚ ਪੈਂਦੀ
ਧਰਮਸ਼ਾਲਾ ਪ੍ਰਬੰਧਕ ਕਮੇਟੀ ਫਤਾਹਪੁਰ ਨੂੰ ਧਰਮਸ਼ਾਲਾ ਦੇ ਵਿਕਾਸ ਕੰਮਾਂ ਲਈ 2.5 ਲੱਖ ਰੁਪਏ ਦਾ ਚੈਕ ਸੌਂਪਿਆ।ਇਸ ਧਰਮਸ਼ਾਲਾ ਨੂੰ 2.5 ਲੱਖ ਰੁਪਏ ਇਸ ਦੀ ਦਿੱਖ ਨੂੰ ਸੰਵਾਰਨ ਲਈ ਦਿੱਤੇ ਗਏ ਸਨ।
ਸੋਨੀ ਨੇ ਇਲਾਕਾ ਨਿਵਾਸੀਆਂ ਦੀਆਂ ਮੁਸਕਲਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਸੰਬਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕਰਤਾਰ ਸਿੰਘ ਫੌਜੀ, ਦਵਾਰਕਾ ਦਾਸ ਸ਼ਰਮਾ, ਹਰਦੀਪ ਸਿੰਘ ਅਤੇ ਬਾਬੂ ਮਾਂ ਹਾਜਰ ਸਨ।
Punjab Post Daily Online Newspaper & Print Media