Thursday, July 30, 2026

ਸੇਂਟ ਸੋਲਜਰ ਦੀਆਂ ਲੜਕੀਆਂ ਦੀ ਜ਼ਿਲ੍ਹੇ ਵਿੱਚ ਝੰਡੀ ਤੇ ਸੂਬਾ ਪੱਧਰੀ ਖੇਡਾਂ ਲਈ ਚੋਣ

ਜੰਡਿਆਲਾ ਗੁਰੂ, 11 ਸਤੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲਾ ਪੱਧਰੀ ਖੇਡਾਂ ਸਰਕਾਰੀ ਸੀਨਿਅਰ ਸੈਕੰਡਰੀ PUNJ1109201909ਸਕੂਲ ਕਰਮਪੁਰਾ ਵਿਖੇ ਕਰਵਾਈਆਂ ਗਈਆਂ।ਜ਼ਿਲ੍ਹੇ ਦੀਆਂ ਲਗਭਗ 10 ਟੀਮਾਂ ਨੇ ਭਾਗ ਲਿਆ।ਇਹਨਾਂ ਖੇਡਾਂ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਖੋ-ਖੋ (ਅੰਡਰ-14) ਦੀ ਟੀਮ ਨੇ ਸਾਰੀਆਂ ਟੀਮਾਂ ਨੂੰ ਹਰਾਉਂਦਿਆ ਹੋਇਆਂ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤਾ।ਕੱਬਡੀ (ਅੰਡਰ 19) ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਇਸੇ ਤਰ੍ਹਾਂ ਸਕੂਲ ਦੀ ਕੱਬਡੀ (ਅੰਡਰ 17) ਦੀ ਟੀਮ ਨੇ ਵੀ ਤੀਜੀ ਪੁਜੀਸ਼ਨ ਹਾਸਿਲ ਕੀਤੀ।ਸਕੂਲ ਦੀ ਖੋ-ਖੋ (ਅੰਡਰ 14) ਟੀਮ ਦੀਆਂ ਖਿਡਾਰਨਾ ਮਹਿਕਦੀਪ ਕੌਰ, ਪਲਕਪ੍ਰੀਤ ਕੌਰ, ਅਮਨਦੀਪ ਕੌਰ, ਹਰਸਿਮਰਨਦੀਪ ਕੌਰ, ਸੁਖਮਨਪ੍ਰੀਤ ਕੌਰ, ਰੁਪਿੰਦਰ ਕੌਰ, ਪਰਨੀਤ ਕੌਰ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ।ਇਸੇ ਤਰ੍ਹਾਂ ਸਕੂਲ ਦੀ ਕੱਬਡੀ ਟੀਮ ਦੇ ਖਿਡਾਰੀ ਕੋਮਲਪ੍ਰੀਤ ਸਿੰਘ, ਕਰਮਜੀਤ ਸਿੰਘ, ਲਵਪ੍ਰੀਤ ਸਿੰਘ ਨੂੰ ਸੂਬਾ ਪੱਧਰੀ ਖੇਡਾਂ ਲਈ ਚੁਣਿਆ ਗਿਅ।ਫੁੱਟਬਾਲ ਦੀ ਟੀਮ ਦੇ ਖਿਡਾਰੀ ਸੁਖਮਨਪ੍ਰੀਤ ਸਿੰਘ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ।ਵਾਲੀਬਾਲ (ਅੰਡਰ-19) ਦੀ ਟੀਮ ਦੇ ਖਿਡਾਰੀ ਅਨਮੋਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ।ਵਾਲੀਬਾਲ (ਅੰਡਰ – 17) ਦੀ ਟੀਮ ਦੇ ਖਿਡਾਰੀ ਇਸ਼ਪਾਲਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ ।
           ਸਕੂਲ ਪਹੁੰਚਣ `ਤੇ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ ਅਤੇ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਸੁਖਚੈਨ ਸਿੰਘ ਨੇ ਬੱਚਿਆਂ ਦੀ ਮਿਹਨਤ ਤੇ ਸ਼ਾਬਾਸੀ ਦਿੱਤੀ ਅਤੇ ਖੇਡ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਜਤਿੰਦਰ ਸਿੰਘ (ਡੀ.ਪੀ), ਰੁਪਿੰਦਰ ਕੌਰ (ਡੀ.ਪੀ), ਸੁਖਜਿੰਦਰ ਸਿੰਘ (ਡੀ.ਪੀ), ਸੰਤੋਖ ਸਿੰਘ (ਡੀ.ਪੀ) ਨੂੰ  ਦਿੱਤਾ।ਡੀ.ਪੀ ਅਤੇ  ਜੇਤੂ ਬੱਚਿਆਂ ਵਾਸਤੇ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ । 

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply