Thursday, September 19, 2024

ਭਾਈ ਕਾਨ੍ਹ ਸਿੰਘ ਨਾਭਾ ਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ

ਜਾਖਲ ਮੰਡੀ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੇ ਜ਼ਿਲਾ ਫਤਿਹਾਬਾਦ ਦੇ ਜਾਖਲ ਮੰਡੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ  PUNJ1109201913ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਅਤੇ ਪੰਜਾਬ ਦੇ ਮਹਾਨ ਗਾਇਕ ਹਾਕਮ ਸੂਫ਼ੀ ਦੀ 7ਵੀਂ ਬਰਸੀ ਨੂੰ ਸਮਰਪਿਤ ਸਾਹਿਤਕ ਪਰੋਗਰਾਮ ਦਾ ਆਯੋਜਨ ਕੀਤਾ ਗਿਆ।ਪੰਜਾਬੀ ਸਾਹਿਤ ਸਭਿਆਚਾਰ ਮੰਚ, ਜਾਖਲ (ਫਤਿਹਾਬਾਦ) ਵਲੋਂ ਆਯੋਜਿਤ ਇਸ ਮਹੀਨਾਵਾਰ ਸਾਹਿਤਕ ਮਿਲਣੀ ਦੀ ਚਰਚਾ ਦੌਰਾਨ ਪੰਜਾਬੀ ਦੇ ਸੱਭਿਆਚਾਰਕ ਦੂਤ ਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਦੇ ਜੀਵਨ ਤੇ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।ਮੰਚ ਦੇ ਪ੍ਰਬੰਧਕਾਂ ਵਲੋਂ ਭਵਿੱਖ ਵਿਚ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ( ਹਰਿਆਣਾ) ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਕਲਾਤਮਕ ਸਮੂਲੀਅਤ ਲਈ ਇਕ ਸੱਭਿਆਚਾਰਕ ਪਰੋਗਰਾਮ ਦੇ ਆਯੋਜਨ ਲਈ ਰੂਪ-ਰੇਖਾ ਉਲੀਕੀ ਗਈ।
               ਇਸ ਮੌਕੇ ਇਕ ਪੁਸਤਿਕਾ “ਭਾਈ ਕਾਨ੍ਹ ਸਿੰਘ ਨਾਭਾ ਜੀਵਨ ਤੇ ਰਚਨਾ” ਦਾ ਵਿਤਰਣ ਕੀਤਾ ਗਿਆ।ਪਰੋਗਰਾਮ ਵਿਚ ਸ਼ਾਮਿਲ ਵਿਦਵਾਨਾਂ ਸ਼੍ਰੀਮਤੀ ਕੁਲਦੀਪ ਕੌਰ ਅੱਕਾਂਵਾਲੀ, ਵੀਰ ਸਿੰਘ ਥਿੰਦ, ਸ਼੍ਰੀਮਤੀ ਕਿਰਨਲਤਾ, ਸੁਨੀਲ ਗੋਇਲ, ਰੋਹਿਤ ਕੁਮਾਰ, ਹਰਦੀਪ ਸਿੰਘ, ਕਰਮਜੀਤ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ।ਇਸ ਮੌਕੇ ਓਸ਼ੋ ਰਜ਼ਨੀਸ਼ ਤੇ ਉਘੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਫਲਸਫੇ ਉਪਰ ਵਿਦਵਾਨਾਂ ਨੇ ਆਪੋ ਆਪਣੇ ਅਲੋਚਨਾ ਵਿਚਾਰ ਪੇਸ਼ ਕੀਤੇ।ਅਖੀਰ ਚ ਪ੍ਰੋਗਰਾਮ ‘ਚ ਸ਼ਾਮਿਲ ਵਿਦਵਾਨਾਂ ਦੀ ਮੰਚ ਦੀ ਪ੍ਰਧਾਨ ਕੁਲਦੀਪ ਕੌਰ ਅੱਕਾਂਵਾਲੀ ਨੇ ਤਹਿ ਦਿਲੋਂ ਧੰਨਵਾਦ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply