ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਰਥ ਅਤੇ ਅੰਕੜਾ ਸੰਗਠਨ ਅਧੀਨ ਸੂਬੇ ਵਿੱਚ 7ਵੀਂ ਆਰਥਿਕ ਗਣਨਾ ਕਰਵਾਈ ਜਾ ਰਹੀ
ਹੈ।ਜਿਸ ਅਧੀਨ ਅੱਜ ਇੱਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਰਾਮਵੀਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਜਿਸ ਮਵਿੱਚ ਅਰਸਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਹੇਮ ਪੁਸਪ ਸ਼ਰਮਾ ਐਸ.ਪੀ ਪਠਾਨਕੋਟ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਅੰਕੜਾ ਵਿਭਾਗ, ਆਂਕੜਾ ਵਿਭਾਗ ਤੋਂ ਰਾਜ ਕੁਮਾਰ, ਰਾਜੇਸ਼ ਕੁਮਾਰ, ਰੋਹਿਤ, ਵਰੁਣ ਪੂਰੀ ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰਸ, ਪਰਵੀਨ ਕੁਮਾਰ, ਯੋਗ ਰਾਜ, ਅਨੁਜ ਸ਼ਰਮਾ, ਵਿਸਾਲ ਹਾਂਡਾ, ਯੋਗੇਸ਼ ਸ਼ਰਮਾ, ਲਵਕੇਸ਼ ਸ਼ਰਮਾ, ਰਮਨ, ਰਾਮੇਸ਼ ਕੁਮਾਰ ਸੋਰਭ ਸੈਣੀ ਅਤੇ ਹੋਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਂਕੜਾ ਵਿਭਾਗ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 7ਵੀਂ ਆਰਥਿਕ ਗਣਨਾ ਦਾ ਕਾਰਜ ਸੁਰੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ 421 ਪਿੰਡਾਂ ਲਈ 421 ਵਿਅਕਤੀਆਂ ਦੀ ਟੀਮ ਬਣਾਈ ਗਈ ਹੈ ਜੋ ਡੋਰ ਟੂ ਡੋਰ ਜਾ ਕੇ ਗਣਨਾ ਦੇ ਕਾਰਜ ਨੂੰ ਪੂਰਾ ਕਰੇਗੀ।ਉਨ੍ਹਾਂ ਕਿਹਾ ਕਿ ਇਸ ਵਾਰ ਗਣਨਾ ਦਾ ਸਾਰਾ ਕਾਰਜ ਮੋਬਾਇਲ ਐਪ ਦੇ ਮਾਧਿਅਮ ਨਾਲ ਕੀਤਾ ਜਾਵੇਗਾ ਅਤੇ ਹਰੇਕ ਵਿਅਕਤੀ ਦੀ ਜਾਣਕਾਰੀ ਆਨ ਲਾਈਨ ਐਪ ਤੇ ਦਰਜ ਕੀਤੀ ਜਾਵੇਗੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media