Saturday, August 1, 2026

ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਬੱਚੀ ਦਾ ਕਰਵਾਇਆ ਮੁਫਤ ਇਲਾਜ਼

ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਦਾ ਆਰ.ਬੀ.ਐਸ.ਕੇ ਸਕੀਮ ਤਹਿਤ ਮੁਫਤ ਇਲਾਜ ਕਰਵਾਇਆ ਹੈ। ਸਵਲ PUNJ1109201916ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਨਜੀਤ ਪੁੱਤਰੀ ਸੁਰੇਸ਼ ਕੁਮਾਰ ਜੋਂ ਕਿ ਬਚਪਨ ਤੋਂ ਹੀ ਦਿਲ ਦੇ ਸੁਰਾਖ ਤੋਂ ਪੀੜਤ ਸੀ, ਦਾ ਇਲਾਜ  ਫੋਰਟਿਸ ਹਸਪਤਾਲ ਮੋਹਾਲੀ ਤੋਂ ਆਰ.ਬੀ.ਐਸ.ਕੇ ਅਧੀਨ ਬਿਲਕੁੱਲ ਮੁਫਤ ਕਰਵਾਇਆ ਗਿਆ ਹੈ।ਬੱਚੀ ਮਨਜੀਤ ਦੇ ਮਾਤਾ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਜੋ ਕਿ ਹੁਣ 11 ਸਾਲ ਦੀ ਹੈ, ਉਹ ਜਨਮ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ।ਉਸ ਦਾ ਪਤੀ ਸਬਜੀ ਮੰਡੀ ਵਿੱਚ ਮਜਦੂਰੀ ਕਰਦੇ ਹਨ ਅਤੇ ਇਸ ਲਈ ਬੱਚੀ ਦਾ ਇਲਾਜ ਕਰਵਾਉਣਾ ਔਖਾ ਸੀ। ਪਰ ਜਿਲ੍ਹਾ ਸਿਹਤ ਵਿਭਾਗ ਪਠਾਨਕੋਟ  ਦੀ ਆਰ.ਬੀ.ਐਸ.ਕੇ ਟੀਮ ਘਰੋਟਾ ਦੇ ਡਾ. ਅੰਬਿਕਾ ਏ.ਐਮ.ਓ, ਡਾ. ਪ੍ਰੀਕਸ਼ਿਤ ਜਗੋਤਰਾ ਏ.ਐਮ.ਓ ਵਲੋਂ ਉਹਨਾਂ ਦੀ ਬੱਚੀ ਦਾ ਸਕੂਲ ਵਿੱਚ ਨਿਰੀਖਣ ਕੀਤਾ ਗਿਆ ਅਤੇ ਉਸ ਨੂੰ ਜਿਲ੍ਹਾ ਹਸਪਤਾਲ ਪਠਾਨਕੋਟ ਵਿਖੇ ਰੈਫਰ ਕੀਤਾ ਗਿਆ।ਇਸ ਦੌਰਾਨ ਸਿਹਤ ਵਿਭਾਗ ਪਠਾਨਕੋਟ ਵੱਲੋਂ ਬੱਚੀ ਨੂੰ ਅਗਲੇ ਇਲਾਜ ਲਈ ਫੋਰਟਿਸ ਮੌਹਾਲੀ ਵਿੱਚ ਰੈਫਰ ਕੀਤਾ ਗਿਆ, ਜਿਥੇ ਉਸ ਦੀ ਬੱਚੀ ਦੇ ਦਿਲ ਦਾ ਸਫਲ ਆਪਰੇਸ਼ਨ ਕੀਤਾ ਗਿਆ।ਇਲਾਜ ਵਿੱਚ ਉਸ ਕੋਲੋਂ ਕਿਸੇ ਕਿਸਮ ਦਾ ਕੋਈ ਵੀ ਪੈਸਾ ਖਰਚ ਨਹੀਂ ਹੋਇਆ।
             ਇਸ ਮੌਕੇ ਤੇ ਡਾ. ਕਿਰਨ ਬਾਲਾ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ 0 ਤੋਂ 18 ਸਾਲ ਤੱਕ ਦੇ ਬੱਚੇ ਜੋ ਕਿ ਆਂਗਣਵਾੜੀ ਅਤੇ ਗੌਰਮਿਟ ਅਤੇ ਗੌਰਮਿਟ ਏਡਿਡ ਸਕੂਲਾਂ `ਚ ਪੜਦੇ ਹਨ, ਉਹਨਾਂ ਦੀਆਂ 31 ਬਿਮਾਰੀਆਂ ਦਾ ਇਲਾਜ ਆਰ.ਬੀ.ਐਸ.ਕੇ ਅਧੀਨ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।
          ਇਸ ਮੌਕੇ ਤੇ ਡਾ. ਰਾਕੇਸ ਸਰਪਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ, ਰਘੂਬੀਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ, ਪੰਕਜ ਕੁਮਾਰ ਜਿਲ੍ਹਾ ਆਰ.ਬੀ.ਐਸ.ਕੇ ਮੈਨੇਜਰ, ਡਾ. ਅੰਬਿਕਾ ਏ.ਐਮ.ਓ ਆਰ.ਬੀ.ਐਸ.ਕੇ, ਡਾ. ਪਿ੍ਰਕਸ਼ਿਤ ਜਗੋਤਰਾ ਏ.ਐਮ.ਓ.ਆਰ.ਬੀ.ਐਸ.ਕੇ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply