ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਹੈਪੇਟਾਈਟਸ ਕੰਟਰੋਲ ਰਿਲੀਫ਼ ਫੰਡ ਯੋਜਨਾ ਤਹਿਤ ਪੰਜਾਬ ਵਿੱਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ, ਲੇਕਿਨ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਦੇ ਲਈ ਪੈਸੇ ਖਰਚ ਕਰਨੇ ਪੈਂਦੇ ਸਨ। ਡਾ. ਨੈਨਾ ਸਲਾਥੀਆਂ ਨੇ ਦੱਸਿਆ ਕਿ ਹੁਣ ਸਿਹਤ ਵਿਭਾਗ ਦੇ ਨਵੇਂ ਨੋਟੀਫਿਕੇਸ਼ਨ ਤਹਿਤ ਕਾਲਾ ਪੀਲੀਆ ਦੇ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਦੇ ਲਈ ਪੈਸੇ ਖਰਚ ਨਹੀਂ ਕਰਨੇ ਪੈਣਗੇ।ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਤੋਂ ਸਿਹਤ ਵਿਭਾਗ ਨੇ ਪੰਜਾਬ ਭਰ ਵਿੱਚ ਇਸ ਟੈਸਟ ਨੂੰ ਬਿਲਕੁੱਲ ਮੁਫ਼ਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ 2016 ਵਿੱਚ ਕਾਲਾ ਪੀਲੀਆ ਦੇ ਇਲਾਜ ਪ੍ਰਕਿਰਿਆ ਦੇ ਦੌਰਾਨ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਲਈ 2200 ਰੁਪਏ ਤੱਕ ਖਰਚ ਕਰਨੇ ਪੈਂਦੇ ਸਨ, ਫਿਰ 2017 ਵਿੱਚ ਇਹ ਖਰਚ 1800 ਰੁਪਏ ਹੋਇਆ ਅਤੇ ਸਾਲ 2018 ਵਿੱਚ ਵਾਇਰਲ ਲੋਡ ਟੈਸਟ ਲਈ 881 ਰੁਪਏ ਖਰਚ ਕਰਨੇ ਪੈਂਦੇ ਸੀ, ਲੇਕਿਨ ਹੁਣ ਇਸ ਟੈਸਟ ਦੇ ਬਿਲਕੁਲ ਮੁਫ਼ਤ ਹੋਣ ਨਾਲ ਜ਼ਿਲ੍ਹੇ ਦੇ ਕਾਲਾ ਪੀਲੀਆ ਪੀੜੀਤ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਭ ਤੋਂ ਘੱਟ ਕਾਲਾ ਪੀਲੀਆ ਦੇ ਮਰੀਜ਼ ਪਠਾਨਕੋਟ ਵਿੱਚ ਹਨ। ਇਸ ਦੌਰਾਨ ਉਨ੍ਹਾਂ ਹੈਪੇਟਾਈਟਸ ਦੇ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਆਪਣਾ ਇਲਾਜ ਸਿਵਲ ਹਸਪਤਾਲ ਵਿੱਚ ਕਰਵਾਉਣ ਦੀ ਅਪੀਲ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media