ਜਲੰਧਰ, 14 ਸਤੰਬਰ (ਪੰਜਾਬ ਪੋਸਟ ਬਿਊਰੋ)- ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਵਾਲਮੀਕੀ ਨੇਤਾ ਵਿਜੇ ਹੰਸ ਅਤੇ ਉਨ੍ਹਾਂ ਦੀ ਸੁਪੱਤਨੀ ਸ੍ਰੀਮਤੀ ਰਕਸ਼ਾ ਹੰਸ ਜੋ 5 ਸਤੰਬਰ 2019 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਨਮਿਤ ਅੰਤਿਮ ਅਰਦਾਸ ਮਿਤੀ 15 ਸਤੰਬਰ 2019 ਦਿਨ ਐਤਵਾਰ ਚਿੰਤਪੂਰਨੀ ਮੰਦਰ ਗੁਰੂ ਨਾਨਕ ਪੁਰਾ (ਈਸਟ) ਵਿਖੇ 12.00 ਤੋਂ 2.00 ਵਜੇ ਤੱਕ ਹੋਵੇਗੀ।
2000 ਵਿੱਚ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਾ ਗਠਨ ਕਰਨ ਉਪਰੰਤ ਵਿਜੇ ਹੰਸ ਨੇ ਕਈ ਵਾਰ ਖੁਦ ਅਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ।ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਨਾਂ ਸ਼ਰਤ ਕਾਂਗਰਸ ਦੀ ਹਮਾਇਤ ਕੀਤੀ ਸੀ।
ਉਨ੍ਹਾਂ ਦੀ ਪਤਨੀ ਰਕਸ਼ਾ ਹੰਸ ਕੁੱਝ ਦਿਨਾਂ ਤੋਂ ਏਪਲਾਸਿਟਕ ਅਨੀਮੀਆ ਬੀਮਾਰੀ ਤੋਂ ਪੀੜ੍ਹਤ ਸਨ ਤੇ ਸੀ.ਐਮ.ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ, ਪਰ ਬੋਨ ਮੈਰੋ ਦੇ ਟਰਾਂਸਪਲਾਂਟ ਹੋਣ ਤੋਂ ਪਹਿਲਾਂ ਹੀ ਵਿਜੇ ਹੰਸ 5 ਸਤੰਬਰ ਨੂੰ ਦਿਲ ਦਾ ਦੋਰਾ ਪੈਣਾ ਕਰਕੇ ਜ਼ਿੰਦਗੀ ਦੀ ਲੜਾਈ ਹਾਰ ਗਏ ਤੇ ਬਾਅਦ ਦੁਪਹਿਰ ਉਨ੍ਹਾਂ ਦੀ ਜੀਵਨ ਸਾਥਣ ਰਕਸ਼ਾ ਹੰਸ ਦਾ ਵੀ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ।ਵਿਜੇ ਹੰਸ ਅਤੇ ਉਨ੍ਹਾਂ ਦੀ ਸੁਪੱਤਨੀ ਸ੍ਰੀਮਤੀ ਰਕਸ਼ਾ ਹੰਸ ਇਕੋ ਦਿਨ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਦੋਸਤਾਂ-ਮਿੱਤਰਾਂ ਨੂੰ ਗਮਗੀਨ ਕਰ ਗਏ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media