ਲੌਂਗੋਵਾਲ, 14 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਪੀਰਾਂ ਵਾਲਾ ਚੌਂਕ ਵਿਖੇ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਸਾਫ-ਸੁਥਰਾ ਪੀਣ ਯੋਗ ਪਾਣੀ ਉਪਲਬੱਧ ਕਰਵਾਉਣ ਲਈ ਵਾਟਰ ਕੂਲਰ ਦੇ ਨਾਲ ਆਰ.ਓ.ਸਿਸਟਮ ਵੀ ਲਗਵਾਾਇਆ ਗਿਆ ਹੈ।ਜਿਸ ਦਾ ਉਦਘਾਟਨ ਨਗਰ ਕੌਂਸਲ ਦੀ ਐਕਟਿੰਗ ਪ੍ਰਧਾਨ ਕੋਮਲ ਕਾਂਸਲ ਵੱਲੋਂ ਨਗਰ ਕੌਂਸਲਰਾਂ ਅਤੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।ਜਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸ਼ਲ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਸਮੇਂ ਨਗਰ ਕੌਂਸਲ ਦੀ ਐਕਟਿੰਗ ਪ੍ਰਧਾਨ ਕੋਮਲ ਕਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਸ਼ਹਿਰ ਦੇ ਵਿਕਾਸ ਅਤੇ ਸਫਾਈ ਕਰਵਾਉਣ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਉਪਲਬੱਧ ਕਰਵਾਉਣ ਲਈ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾ ਰਿਹਾ ਹੈ।ਸ਼ਹਿਰ ਦੇ ਸਾਰੇ ਨਾਲਿਆਂ ਆਦਿ ਦੀ ਸਫਾਈ ਲਈ ਅਤੇ ਬਰਸਾਤ ਦਾ ਪਾਣੀ ਸੜ੍ਹਕਾਂ ਤੇ ਨਾ ਖੜ੍ਹਨ ਦੇਣ ਲਈ 5 ਵਿਅਕਤੀਆਂ ਨੂੰ ਡਿਊਟੀ `ਤੇ ਰੱਖਿਆ ਹੋਇਆ ਹੈ, ਜੋ ਕਿ ਸਿਰਫ ਸ਼ਹਿਰ ਦੇ ਨਾਲਿਆਂ ਦੀ ਸਫਾਈ ਕਰਨਗੇ।ਕੌਂਸਲਰ ਮਨਪ੍ਰੀਤ ਵੜ੍ਹੈਚ ਅਤੇ ਸੁਖਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਰੂਰੀ ਕੰਮ ਹਮੇਸ਼ਾਂ ਨਗਰ ਕੌਂਸਲ ਵਲੋਂ ਪਹਿਲ ਦੇ ਅਧਾਰ `ਤੇ ਕਰਵਾਏ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।ਜਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਇੰਡਸਟਰੀ ਚੈਂਬਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੰਪਨੀਆਂ ਦੇ ਸੀ.ਐਸ.ਆਰ. ਕੋਟੇ ਵਿੱਚੋਂ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਵਿਕਰਮਜੀਤ ਸਿੰਘ, ਕਮਲ ਗੋਇਲ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਸੁਰਿੰਦਰ ਕਾਂਸਲ, ਸੰਨੀ ਕਾਂਸਲ, ਸੁਧੀਰ ਵਰਮਾ, ਸੰਦੀਪ ਕੁਮਾਰ ਆਦਿ ਵੀ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media