Thursday, June 18, 2026

ਏ.ਐਨ.ਐਮ ਨੂੰ ਟੈਬਲੇਟ ਦੀ ਟ੍ਰੇਨਿੰਗ ਦਿੱਤੀ

PUNJ1409201916ਪਠਾਨਕੋਟ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸ਼ੀ ਵਿਖੇ ਏ.ਐਨ.ਐਮ, ਇੰਨਫਰਮੇਸ਼ਨ ਅਸਿਟੈਂਟ ਅਤੇ ਬਲਾਕ ਸਟੈਟੀਕਲ ਅਸਿਟੇਂਟ ਦੀ ਟੈਬਲੇਟ ਟ੍ਰੇਨਿੰਗ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਇਹ ਟ੍ਰੇਨਿੰਗ ਡਵੀਜ਼ਨਲ ਕੁਆਰਡੀਨੇਟਰ ਸਹਿਬਾਜ ਸਿੰਘ ਵਲੋਂ ਕਰਵਾਈ ਗਈ।
 ਉਹਨਾਂ ਦੱਸਿਆ ਕਿ ਨਾਨ ਕਮਿਊਨੀਕੇਬਲ ਡਾਜੀਜ ਅਧੀਨ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਸਿਹਤ ਨਰੀਖਣ ਕਰਕੇ ਕੈਂਸਰ, ਸੂਗਰ, ਹਾਰਟ ਅਟੈਕ ਅਤੇ ਸਟਰੋਕ ਬਿਮਾਰੀਆਂ ਦਾ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਡਾਟਾ ਇਕੱਠਾ ਕਰਕੇ ਏ.ਐਨ.ਐਮ ਰਾਹੀਂ ਲੋਕਾਂ ਦੀ ਸਿਹਤ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਮਾਹਿਰ ਡਾਕਟਰਾਂ ਵਲੋ ਇਲਾਜ ਕੀਤਾ ਜਾਣਾ ਹੈ।ਬਲੱਡ ਪ੍ਰੈਸ਼ਰ, ਕੈਂਸਰ, ਸਟਰੋਕ ਦੇ ਮਰੀਜਾਂ ਦੀ ਹੈਲਥ ਐਡ ਵੈਲਨੈਸ ਸੈਟਰਾਂ ਤੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਣਾ ਹੈ। ਏ.ਐਨ.ਐਮ. ਨੂੰ ਟੈਬਲੇਟ ਟ੍ਰੇਨਿੰਗ ਦੇਣ ਦਾ ਮਕਸਦ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦਾ ਰਜਿਸਟਰਾਂ ਦਾ ਕੰਮ ਘੱਟ ਕਰਕੇ ਟੈਬਲੇਟ ਦੁਆਰਾ ਆਨ-ਲਾਈਨ ਰਿਕਾਰਡ ਭਾਰਤ ਅਤੇ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ।ਇਸ ਨਾਲ ਏ.ਐਨ.ਐਮ ਕੋਲ ਹਰ ਸਮੇਂ ਡਾਟਾ ਉਪਲੱਬਧ ਰਹੇਗਾਂ।ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਰਘੂਬੀਰ ਸਿੰਘ, ਜਿਲ੍ਹਾ ਮੌਨਿਟਰਿੰਗ ਅਤੇ ਇਵੈਲੂਏਸ਼ਨ ਅਫਸਰ ਅਮਨਦੀਪ ਸਿੰਘ, ਜਿਲ੍ਹਾ ਸਟੈਟੀਕਲ ਅਸਿਸਟੈਂਟ ਪ੍ਰਿਆ ਮਹਾਜਨ ਅਤੇ ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਹਾਜਰ ਸਨ।
    

 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply