Friday, July 31, 2026

ਪੋਸ਼ਨ ਮੁਹਿੰਮ ਨੂੰ ਘਰ ਘਰ ਦਾ ਹਿੱਸਾ ਬਣਾਵਾਂਗੇ – ਵਿਕਾਸ ਸੋਨੀ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲੇ੍ ਅੰਦਰ ਇਕ ਸਤੰਬਰ ਤੋ ਚਲਾਈ ਜਾ ਰਹੀ ਪੋਸ਼ਨ ਮੁਹਿੰਮ ਸਫਲਤਾਪੂਰਵਕ ਢੰਗ ਨਾਲ ਚਲ ਰਹੀ ਹੈ ਅਤੇ ਇਹ ਮੁਹਿੰਮ ਇਕ ਜਨਅੰਦੋਲਨ ਦਾ ਰੂਪ ਲੈ ਰਹੀ ਹੈ। ਇਸ ਮੁਹਿੰਮ ਨੂੰ ਸ਼ਹਿਰ ਦਾ ਸਾਰੇ ਕੋਸਲਰਾਂ ਦਾ ਸਾਥ ਵੀ ਮਿਲ ਗਿਆ ਹੈ।
        ਪੋਸ਼ਨ ਮੁਹਿੰਮ ਦੀ ਸਫਲਤਾ ਲਈ ਕੇਦਰੀ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਸਮੂਹ ਕੋਸਲਰਾਂ ਵਲੋ ਵਿਕਾਸ ਸੋਨੀ ਦੀ ਅਗਵਾਈ ਵਿੱਚ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ।ਵਿਕਾਸ ਸੋਨੀ ਨੇ ਦੱਸਿਆ ਕਿ ਪੋਸ਼ਨ ਮੁਹਿੰਮ ਦਾ ਮੁੱਖ ਮਕਸਦ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਤਾਵਾਂ ਅਤੇ ਕਿਸ਼ੋਰੀਆਂ ਨੂੰ ਚੰਗੇ ਆਹਾਰ ਦੇ ਪ੍ਰਤੀ ਪ੍ਰ੍ਰਰਿਤ ਕਰਨਾ ਅਤੇ ਬੱਚਿਆਂ ਦਾ ਸਹੀ ਵਿਕਾਸ ਕਰਨਾ ਹੈ।ਵਿਕਾਸ ਸੋਨੀ ਨੇ ਕਿਹਾ ਕਿ ਜੇਕਰ ਗਰਭਵਤੀ ਔਰਤ ਸਹੀ ਆਹਾਰ ਲਵੇਗੀ ਤਾਂ ਹੀ ਤੰਦਰੁਸਤ ਬੱਚਾ ਪੈਦਾ ਹੋ ਸਕੇਗਾ।ਉਨਾਂ ਕਿਹਾ ਕਿ ਪੋਸ਼ਨ ਮੁਹਿੰਮ ਤਹਿਤ ਬੱਚਿਆਂ ਵਿਚ ਬੋਣਾਪਨ ਅਤੇ ਪਤਲਾਪਨ ਨੂੰ ਰੋਕਣਾ ਹੈ।ਵਿਕਾਸ ਸੋਨੀ ਦੇ ਨਾਲ ਅਰੁਣ ਪੱਪਲ, ਮਹੇਸ਼ ਖੰਨਾ, ਲਖਵਿੰਦਰ ਸਿੰਘ, ਰਮਨ ਬਾਬਾ, ਰਵੀਕਾਂਤ ਅਤੇ ਰਾਮਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਆਪਣੇ ਵਾਰਡਾਂ ਵਿੱਚ ਪੋਸ਼ਨ ਮੁਹਿੰਮ ਨੂੰ ਘਰ-ਘਰ ਤੱਕ ਪਹੰੁਚਾਉਣਗੇ।
        ਇਸ ਮੌਕੇ ਸ਼੍ਰੀਮਤੀ ਮੀਨਾ ਦੇਵੀ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਨੇ ਦੱਸਿਆ ਕਿ ਪੋਸ਼ਨ ਮੁਹਿੰਮ ਤਹਿਤ ਹਰ ਆਂਗਨਵਾੜੀ ਕੇਂਦਰ ਵਿੱਚ ਬੱਚਿਆਂ ਨੂੰ ਪਸ਼ਟਿਕ ਅਹਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਕਿਸ਼ੋਰੀਆਂ `ਚ ਅਨੀਮੀਆ ਦੀ ਕਮੀ ਨੂੰ ਦੂਰ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply