Tuesday, June 17, 2025
Breaking News

ਕੌਮੀ ਲੋਕ ਅਦਾਲਤ `ਚ 919 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ

ਲੌਂਗੋਵਾਲ, 15 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ PUNJ1509201909ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਗਰਾਨੀ ਹੇਠ ਕੋਮੀ ਲੋਕ ਅਦਾਲਤ ਸੰਗਰੂਰ ਹੈਡ ਕੁਆਟਰ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਵਿਖੇ ਲਗਾਈਆਂ ਗਈਆਂ।
             ਨਿਤਿਕਾ ਵਰਮਾ ਸਿਵਲ ਜੱਜ (ਸੀਨੀਅਰ ਡੀਵੀਜ਼ਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਕੁੱਲ 15 ਬੈਚਾਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਬੈਂਚ ਦੇ ਨਾਲ ਦੋ-ਦੋ ਮੈਂਬਰਾਂ ਦੀ ਡਿਊਟੀ ਲਗਾਈ ਗਈ।ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁੱਲ 3585 ਕੇਸ ਲਾਏ ਗਏ, ਜਿਨ੍ਹਾਂ ਵਿਚੋ 919 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ ਅਤੇ 30,55,29,037  ਰੁਪਏ ਦੇ ਐਵਾਰਡ ਪਾਸ ਕੀਤੇ ਗਏ।
         ਨੀਤਿਕਾ ਵਰਮਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫੀਸ ਨਹੀ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀਂ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫੀਸ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਲਏ ਗਏ ਫੈਸਲਿਆਂ ਨੂੰ ਦਿਵਾਨੀ ਕੋਰਟ ਦੀ ਡਿਗਰੀ ਵਾਲੀ ਮਾਨਤਾ ਪ੍ਰਾਪਤ ਹੈ।
                ਲੋਕ ਅਦਾਲਤਾਂ ਦੌਰਾਨ ਜਸਵਿੰਦਰ ਸਿਮਾਰ ਅਤੇ ਜਤਿੰਦਰ ਵਾਲੀਆ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਪ੍ਰਸ਼ਾਂਤ ਵਰਮਾ, ਸਿਵਲ ਜੱਜ (ਸੀ.ਡ), ਅਜੀਤਪਾਲ ਸੀ.ਜੇ.ਐਮ, ਅਜੈ ਮਿੱਤਲ ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਅਤੇ ਅਮਰੀਸ਼ ਜੈਨ, ਵਧੀਕ ਸਿਵਲ ਜੱਜ (ਸੀਨੀਅਰ ਸ.ਡ) ਨੇ ਲੋਕ ਅਦਾਲਤ ਬੈਂਚਾਂ, ਸੰਗਰੂਰ ਅਤੇ ਸੁਰਿੰਦਰ ਮੋਹਨ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਨੇ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਕੀਤੀ।
ਮਨਪ੍ਰੀਤ ਕੌਰ, ਜੈਵੀਰ ਸਿੰਘ ਅਤੇ ਕਰਨਦੀਪ ਕੌਰ ਸਿਵਲ ਜੱਜ (ਜੂਨੀਅਰ ਡੀਵੀਜ਼ਨ) ਮਲੇਰਕੋਟਲਾ ਨੇ ਲੋਕ ਅਦਾਲਤ ਬੈਂਚਾਂ, ਮਲੇਰਕੋਟਲਾ ਦੀ ਪ੍ਰਧਾਨਗੀ ਕੀਤੀ।ਕੋਂਪਲ ਧੰਨਜਲ, ਸਿਵਲ ਜੱਜ (ਜੂਨੀਅਰ ਡੀਵੀਜ਼ਨ) ਅਤੇ ਸ਼ਿਲਪਾ ਸਿੰਘ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੁਨਾਮ, ਨੇ ਲੋਕ ਅਦਾਲਤ ਬੈਚਾਂ ਸੁਨਾਮ ਦੀ ਪ੍ਰਧਾਨਗੀ ਕੀਤੀ।ਜਗਵਿੰਦਰ ਸਿੰਘ ਸਿਵਲ ਜੱਜ (ਜੂਨੀਅਰ ਡੀਵੀਜ਼ਨ) ਅਤੇ ਅਮਨਦੀਪ ਸਿੰਘ ਘੁੰਮਣ, ਸਿਵਲ ਜੱਜ (ਜੂਨੀਅਰ ਡੀਵੀਜ਼ਨ) ਧੂਰੀ ਨੇ ਲੋਕ ਅਦਾਲਤ ਬੈਂਚਾਂ ਧੂਰੀ ਦੀ ਪ੍ਰਧਾਨਗੀ ਕੀਤੀ ਅਤੇ ਗੁਰਮਹਿਤਾਬ ਸਿੰਘ ਸਿਵਲ ਜੱਜ (ਜੂਨੀਅਰ ਡੀਵੀਜਨ), ਮੂਨਕ ਨੇ ਲੋਕ ਅਦਾਲਤ ਬੈਂਚ ਮੂਨਕ ਦੀ ਪ੍ਰਧਾਨਗੀ ਕੀਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply