ਲੌਂਗੋਵਾਲ, 15 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਹਲਕਾ ਸੁਨਾਮ ਵਲੋਂ ਲੇਬਰ ਚੌਕ ਸੁਨਾਮ ਵਿੱਚ ਪਾਰਟੀ ਹਾਈਕਮਾਂਡ ਪੰਜਾਬ ਪ੍ਰਧਾਨ ਡਾ. ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸ, ਭਾਜਪਾ, ਆਰ.ਐਸ.ਐਸ, ਅਕਾਲੀ ਦਲ, ਕੇਜ਼ਰੀਵਾਲ ਦੀਆਂ ਸਰਕਾਰਾਂ ਦੇ ਪਾਪਾਂ ਦੇ ਨੱਕੋ ਨੱਕ ਭਰੇ ਘੜਿਆ ਨੂੰ ਚੌਰਾਹੇ ਵਿੱਚ ਭੰਨਿਆ ਗਿਆ।ਜਿਲ੍ਹਾ ਸੰਗਰੂਰ ਦੇ ਮੀਤ ਪ੍ਰਧਾਨ ਡਾ. ਹਰਬੰਸ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਅਤੇ ਭਗਵਾਨ ਬਾਲਮੀਕੀ ਦੇ ਸਨਮਾਨ ਲਈ ਬਹੁਜਨ ਸਮਾਜ ਪਾਰਟੀ ਮੈਦਾਨ ਆਈ ਹੈ।ਬਹੁਜਨ ਸਮਾਜ ਪਾਰਟੀ ਨੇ 12 ਮੁੱਦਿਆਂ `ਤੇ ਪਟਿਆਲਾ ਦੇ ਮੋਤੀ ਮਹਿਲ ਤੇ ਲੰਬੀ ਦੇ ਜਗੀਰਦਾਰਾਂ ਦੇ ਖਿਲਾਫ ਜੰਗ ਦਾ ਬਿਗਲ ਵਜਾਇਆ ਹੈ। ਬਹੁਜਨ ਸਮਾਜ 2022 `ਚ ਪੰਜਾਬ ਅੰਦਰ ਵਿੱਚ ਸਰਕਾਰ ਬਣਾ ਕੇ ਕਾਂਗਰਸ ਦੇ ਮੋਤੀ ਮਹਿਲਾ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਉਨ੍ਹਾਂ ਦਲਿਤ ਸਮਾਜ ਦੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਮੋਢੇ ਨਾਲ ਮੋਢਾ ਲਾ ਕੇ ਨੀਲੇ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬਸਪਾ ਹਲਕਾ ਸੁਨਾਮ ਦੇ ਪ੍ਰਧਾਨ ਰਾਮ ਸਿੰਘ, ਕਸ਼ਮੀਰਾ ਸਿੰਘ ਲੌਂਗੋਵਾਲ, ਗੁਰਜੰਟ ਸਿੰਘ ਉਭਾਵਾਲ, ਖਜਾਨਚੀ, ਏ.ਐਸ.ਆਈ ਬਲਦੇਵ ਸਿੰਘ, ਅਜੈਬ ਸਿੰਘ ਲੌਂਗੋਵਾਲ, ਕੋਆਰਡੀਨੇਟਰ ਗੁਰਚਰਨ ਸਿੰਘ ਲੋਹਾਖੇੜਾ, ਨਛੱਤਰ ਸਿੰਘ ਲੌਂਗੋਵਾਲ, ਬਿਕਰ ਸਿੰਘ ਸਾਹਪੁਰ ਤੇ ਵੱਖ ਵੱਖ ਪਿੰਡਾਂ ਤੋਂ ਵਰਕਰਾਂ ਤੇ ਅਹੁੱਦੇਦਾਰਾਂ ਨੇ ਸ਼ਮੂਲ਼ੀਅਤ ਕੀਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …