Friday, May 30, 2025
Breaking News

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ਨੇ ਮਨਾਇਆ ‘ਹਿੰਦੀ ਦਿਵਸ’

ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ PUNJ1609201905ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਹਿੰਦੀ ਦਿਵਸ’ ਮਨਾਇਆ ਗਿਆ। ਖ਼ਾਲਸਾ ਕਾਲਜ ਦੇ ਹਿੰਦੀ ਵਿਭਾਗ ਵਲੋਂ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਨਿਗਰਾਨੀ ਹੇਠ ਸ: ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਕਰਵਾਏ ਸਮਾਰੋਹ ਮੌਕੇ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
    ਇਸ ਮੌਕੇ ਪ੍ਰਸਿੱਧ ਨਾਟਕਕਾਰ ਭਾਰਤੇਂਦੂ ਹਰੀਸ਼ਚੰਦਰ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਸੁਨੀਲ ਕੁਮਾਰ ਅਤੇ ਡਾ. ਪੂਨਮ ਮਹਾਜਨ ਐਸ.ਡੀ.ਏ.ਐਮ ਕਾਲਜ ਦੀਨਾਨਗਰ ਨੇ ਭਾਰਤੇਂਦੂ ਦੇ ਨਾਟਕਾਂ ਅਤੇ ਉਨ੍ਹਾਂ ਦੇ ਨਾਟਕ ਦੀ ਸਾਰਥਿਕਤਾ ’ਤੇ ਆਪਣੇ ਪਰਚੇ ਪੇਸ਼ ਕੀਤੇ।ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸੇ ਵੀ ਸਮਾਜ ਦਾ ਸਾਹਿਤ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਅਤੇ ਇਹ ਆਉਣ ਵਾਲੀ ਪੀੜ੍ਹੀ ਦਾ ਮਾਰਗ ਦਰਸ਼ਨ ਕਰਦਾ ਹੈ।
ਡਾ. ਬੇਦੀ ਨੇ ਹਿੰਦੀ ਦਿਵਸ ’ਤੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਿੰਦੀ ਭਾਸ਼ਾ ਭਾਰਤ ’ਚ ਬੋਲੀ ਅਤੇ ਸਮਝੀ ਜਾਣ ਵਾਲੀ ਮੁੱਖ ਭਾਸ਼ਾ ਹੈ, ਜੋ ਕਿ ਹਿੰਦੁਸਤਾਨ ’ਚ ਬੋਲੀਆਂ ਜਾਣ ਵਾਲੀਆਂ ਹੋਰਨਾਂ ਭਾਸ਼ਾਵਾਂ ਨੂੰ ਇਕਸੁਰਤਾ ਪ੍ਰਦਾਨ ਕਰਦੀ ਹੈ।ਉਨ੍ਹਾਂ ਕਿਹਾ ਕਿ ਭਾਰਤੇਂਦੂ ਨੂੰ ਨਾ ਸਿਰਫ਼ ਆਧੁਨਿਕ ਹਿੰਦੀ ਸਾਹਿਤ ਦਾ ਬਲਕਿ ਉਨ੍ਹਾਂ ਨੂੰ ਆਧੁਨਿਕ ਹਿੰਦੀ ਵਿਅੰਗ ਦਾ ਪਿਤਾ ਵੀ ਕਿਹਾ ਜਾ ਸਕਦਾ ਹੈ, ਉਨ੍ਹਾਂ ਦੁਆਰਾ ਲਿਖੇ ਨਾਟਕ ਅਤੇ ਰਚਨਾਵਾਂ ਹਿੰਦੀ ਸਹਿਤ ‘ਚ ਇੱਕ ਵੱਖਰਾ ਯੋਗਦਾਨ ਪਾਉਂਦੇ ਹਨ।
           ਡਾ. ਸੁਰਜੀਤ ਕੌਰ ਦੁਆਰਾ ਲਿਖੀਆਂ ਗਈਆਂ 2 ਕਿਤਾਬਾਂ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡਾ. ਬੇਦੀ ਵਲੋਂ ਲੋਕ ਅਰਪਿਤ ਕੀਤਾ ਗਿਆ।ਡਾ. ਬੇਦੀ ਨੇ ਕਿਹਾ ਕਿ ਇਹ ਪੁਸਤਕਾਂ ਹਿੰਦੀ ਜਗਤ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।ਇਸ ਮੌਕੇ ਵਿਭਾਗ ਵਲੋਂ ਰਚਨਾਤਮਕ ਲੇਖਣ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਜੇਤੂ ਆਉਣ ਵਾਲੇ ਵਿਦਿਆਰਥੀਆਂ ਨੂੰ ਸੁਨੀਲ ਕੁਮਾਰ ਅਤੇ ਡਾ. ਮਹਾਜਨ ਵੱਲੋਂ ਇਨਾਮ ਤਕਸੀਮ ਕੀਤੇ ਗਏ।
         ਇਸ ਦੌਰਾਨ ਥੀਏਟਰ ਸਟੱਡੀਜ਼ ਵਿਭਾਗ ਨੇ ਭਾਰਤੇਂਦੂ ਹਰੀਸ਼ਚੰਦਰ ਦੁਆਰਾ ਲਿਖਿਆ ਪ੍ਰਸਿੱਧ ਨਾਟਕ ‘ਅੰਧੇਰ ਨਗਰੀ’ ਦਾ ਸ਼ਾਨਦਾਰ ਮੰਚਨ ਕਰਕੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਤੋਂ ਖੂਬ ਵਾਹ-ਵਾਹੀ ਖੱਟੀ।ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਸੁਖਮੀਨ ਬੇਦੀ ਆਦਿ ਸਟਾਫ਼ ਹਾਜ਼ਰ ਸੀ।
         ਇਸੇ ਤਰ੍ਹਾਂ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪਿ੍ਰੰਸੀਪਲ ਡਾ. ਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਦਿਵਸ ਮੌਕੇ ਕਾਲਜ ਵਿਖੇ ਮੁੱਖ ਮਹਿਮਾਨ ਵਜੋ ਪੁੱਜੇ ਪ੍ਰਸਿੱਧ ਕਵੀ, ਲੇਖਕ ਤੇ ਕਲਾਕਾਰ ਦੇਵ ਹਿੰਦਵੀ ਨੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਹਿੰਦੀ ਭਾਸ਼ਾ ਦੀ ਸਿਰਜਨਾ ਸਬੰਧੀ ਵਿਸਥਾਰ ’ਚ ਆਪਣਾ ਗਿਆਨ ਸਾਂਝਾ ਕੀਤਾ। ਇਸ ਮੌਕੇ ਪਿ੍ਰੰ: ਡਾ. ਮਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਹਿੰਦੀ ਵਿਭਾਗ ਦੇ ਮੁੱਖੀ ਡਾ. ਚੰਚਲ ਬਾਲਾ ਵਲੋਂ ਕਰਵਾਏ ਪੋ੍ਰਗਰਾਮ ਮੌਕੇ ਬੋਲਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਪਛਾਣ ਉਸ ਦੀ ਮਾਂ ਬੋਲੀ ਨਾਲ ਹੁੰਦੀ ਹੈ ਅਤੇ ਹਿੰਦੀ ਨੂੰ ਦੁਨੀਆ ’ਚ ਸਭ ਤੋਂ ਵਧੇਰੇ ਬੋਲੀ ਜਾਣ ਵਾਲੀ ਭਾਸ਼ਾ ਦੇ ਰੂਪ ’ਚ ਮਾਨਤਾ ਪ੍ਰਾਪਤ ਹੈ।
        ਇਸ ਮੌਕੇ ਕਾਲਜ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆ ਨੰੂ ਦੇਵ ਹਿੰਦਵੀ ਅਤੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਨਾਮ ਤਕਸੀਮ ਕੀਤੇ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply