Tuesday, April 14, 2026

ਟੇਲਰਿੰਗ ਦੀ ਸਿਖਲਾਈ ਮਕੰਮਲ ਕਰਨ ਵਾਲੀਆਂ 20 ਸਿਖਿਆਰਥਣਾਂ ਨੂੰ ਸਰਟੀਫ਼ਿਕੇਟ ਦਿੱਤੇ

ਲੌਂਗੋਵਾਲ, 16 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –   ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਬਡਰੁੱਖਾ ਵਿਖੇ ਗ਼ਰੀਬ ਲੜਕੇ-PUNJ1609201906ਲੜਕੀਆਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਡਾਇਰੈਕਟਰ ਆਰਸੈਟੀ ਬਡਰੁੱਖਾ ਸਰਵਣ ਕੁਮਾਰ ਨੇ ਦੱਸਿਆ ਕਿ ਲੇਡੀਜ਼ ਟੇਲਰਜ਼ ਦੀ ਸਿਖਲਾਈ ਲੈ ਕੇ ਕੋਰਸ ਪੂਰਾ ਕਰਨ ਵਾਲੀਆਂ 20 ਲੜਕੀਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।ਉਨ੍ਹਾਂ ਕਿਹਾ ਕਿ ਆਰ.ਸੇਟੀ ਵਿਖੇ ਕਰਵਾਏ ਜਾ ਰਹੇ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਰ.ਸੇਟੀ ਵਿਖੇ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਨੂੰ ਸਿਖਲਾਈ ਦੇ ਨਾਲ-ਨਾਲ ਖਾਣਾ ਅਤੇ ਰਿਹਾਸ਼ੀ ਸਹੂਲਤਾਂ ਮੁਫ਼ਤ ਹਨ।
ਡਾਇਰੈਕਟਰ ਆਰਸੈਂਟੀ ਬਡਰੁੱਖਾ ਸਰਵਣ ਕੁਮਾਰ ਨੇ ਕਿਹਾ ਕਿ ਪੇਂਡੂ ਸਵੈ-ਰੋਜ਼ਗਾਰ ਸੰਸਥਾਨ ਬਡਰੁੱਖਾ ਵੱਲੋਂ 25 ਵੱਖ-ਵੱਖ ਟ੍ਰੇਡਾਂ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇਹ ਸਾਰੇ ਕੋਰਸ 10 ਦਿਨਾਂ ਤੋਂ ਲੇ ਕੇ 30 ਦਿਨਾਂ ਤੱਕ ਹਨ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਵੂਮੇਨ ਟੇਲਰਜ਼, ਬਿਊਟੀ ਪਾਰਲਜ਼, ਇਲੈਕਟ੍ਰੀਕਲ, ਪਲੰਬਰ ਐਂਡ ਸੈਨੀਟੇਸ਼ਨ ਵਰਕਸ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣਾ ਨਾਮ ਐਸ.ਬੀ.ਆਈ ਆਰ.ਸੇਟੀ ਨੇੜੇ ਅਨਾਜ ਮੰਡੀ ਬਡਰੁਖਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਦਰਜ ਕਰਵਾ ਸਕਦਾ ਹੈ। ਸਰਟੀਫ਼ਿਕੇਟ ਵੰਡ ਸਮਾਰੋਹ ਵਿੱਚ ਆਰ.ਸੇਟੀ ਸਟਾਫ਼ ਨੇ ਵੀ ਸਮੂਲੀਅਤ ਕੀਤੀ।
      ਸਰਵਣ ਕੁਮਾਰ ਨੇ ਕਿਹਾ ਕਿ 3 ਨਵੰਬਰ 2009 ਤੋਂ ਹਣ ਤੱਕ 201 ਬੈਚ ਲਗਾ ਕੇ 4921 ਸਿੱਖਿਆਰਥੀਆਂ ਨੂੰ ਵੱਖ ਵੱਖ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ `ਚ 3064 ਸਿਖਿਆਰਥੀ ਟਰੇਨਿੰਗ ਸਵੈ ਰੋਜਗਾਰ ਦੇ ਕਾਬਿਲ ਬਣ ਚੁੱਕੇ ਹਨ।
       ਇਸ ਮੌਕ ਬਾਲ ਕ੍ਰਿਸ਼ਨ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਸ਼ਿਵਾਨੀ ਗਰਗ, ਹਰਦੀਪ ਸਿੰਘ, ਅਸ਼ਵਨੀ ਛਾਬੜਾ ਸੀਨੀਅਰ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਰੰਘੀਰ ਕੁਮਾਰ, ਸੀਨੀਅਰ ਮੈਨੇਜਰ ੳਰੀਐਂਟਲ ਬੈਂਕ, ਕਾਮਰਸ ਅਤੇ ਡਾਇਰੈਕਟਰ ਆਰਸੈਟੀ ਸਰਵਣ ਕੁਮਾਰ ਵੀ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply