Wednesday, August 12, 2026

ਮੰਤਰੀ ਮੰਡਲ ਨੇ ਐਸ.ਸੀ ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ 72 ਸਾਲ ਤੱਕ ਵਧਾਈ

ਚੰਡੀਗੜ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਮੰਤਰੀ ਮੰਡਲ ਵਲੋਂ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲ ਕਾਸਟਸ ਐਕਟ, 2004 ਵਿੱਚ ਸੋਧ PUNJ1709201902ਕਰਦਿਆਂ ਚੇਅਰਮੈਨ ਦੀ ਉਮਰ ਹੱਦ 70 ਤੋਂ ਵਧਾ ਕੇ 72 ਸਾਲ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
             ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿੳੂਲ ਕਾਸਟਸ ਐਕਟ 2004 ਦੀ ਧਾਰਾ 4 (1) ਵਿੱਚ ਸੋਧ ਲਈ ਇਕ ਆਰਡੀਨੈਂਸ ਲਿਆਂਦਾ ਜਾਵੇਗਾ।
ਇਸ ਵੇਲੇ ਚੇਅਰਪਰਸਨ ਦੇ ਸੇਵਾਕਾਲ ਦੀ ਮਿਆਦ ਛ ਸਾਲ ਜਾਂ 70 ਸਾਲ ਉਮਰ ਹੈ, ਜਿਨਾਂ ਵਿਚੋਂ ਜੋ ਵੀ ਪਹਿਲਾਂ ਆਵੇ।
            ਮੰਤਰੀ ਮੰਡਲ ਵਲੋਂ ਕੀਤਾ ਇਹ ਫੈਸਲਾ ਅਹੁੱਦੇ ਲਈ ਵਧੇਰੇ ਤਜ਼ੱਰੇਬਕਾਰ ਵਿਅਕਤੀ ਲਗਾਉਣ ਵਿੱਚ ਸਹਾਇਤਾ ਕਰੇਗਾ ਅਤੇ ਸੂਬੇ ਵਿਚ ਐਸ.ਸੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ।
            ਅਨੁਸੂਚਿਤ ਜਾਤੀਆਂ ਲਈ ਪੰਜਾਬ ਰਾਜ ਕਮਿਸ਼ਨ ਦਾ ਗਠਨ ‘ਦਾ ਪੰਜਾਬ ਸਟੇਟ ਕਮਿਸ਼ਨਰ ਸ਼ਡਿੳੂਲ ਕਾਸਟਸ ਕਮਿਸ਼ਨ ਐਕਟ, 2004’ ਤਹਿਤ ਕੀਤਾ ਗਿਆ ਸੀ।ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁੱਕਤੀ ਦੇ ਸਬੰਧ ਵਿੱਚ 2004 ਦੇ ਕਾਨੂੰਨ ਦੀ ਧਾਰਾ 3 (2) (ਏ) ਅਨੁਸਾਰ  ਸਰਕਾਰ ਵੱਲੋਂ ਚੇਅਰਪਰਸਨ ਦੀ ਨਿਯੁੱਕਤੀ, ਅਨੁਸੂਚਿਤ ਜਾਤੀਆਂ ਨਾਲ ਸਬੰਧਤ ਉਘੀ ਸਖਸ਼ੀਅਤ ਜਾਂ ਫੇਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸੂਬਾ ਸਰਕਾਰ ਦਾ ਸੇਵਾ ਮੁਕਤ ਅਧਿਕਾਰੀ ਜੋ ਘੱਟੋ-ਘੱਟ ਪ੍ਰਮੁੱਖ ਸਕੱਤਰ ਦੇ ਅਹੁਦੇ ’ਤੇ ਰਿਹਾ ਹੋਵੇ, ਵਿਚੋਂ ਕੀਤੀ ਜਾਂਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply