Sunday, June 21, 2026

ਸੰਗੀਤ ਸ਼ਾਮ `ਚ ਤਬਲਾ ਵਾਦਨ `ਤੇ ਅਧਾਰਿਤ ਪੁਸਤਕ ਕੀਤੀ ਰਲੀਜ਼

ਡਾ. ਪ੍ਰਿੰਯਕਾ ਅਰੋੜਾ ਅਤੇ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਨੇ ਕੀਤਾ ਉਪਰਾਲਾ
ਅੰਮ੍ਰਿਤਸਰ, 19 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਤਬਲਾ ਵਾਦਕ ਸਿਧਾਰਥ ਚੈਟਰਜੀ ਦੀ ਅਗਵਾਈ ਹੇਠ `ਤਾਲਰੰਗ` ਦੇ ਬੈਨਰ ਹੇਠ PUNJ1909201906ਭਾਰਤੀ ਸਾਸ਼ਤਰੀ ਸੰਗੀਤ ਨੂੰ ਸਮਰਪਿਤ `ਗੁਰੂਕੁਲ ਕੀ ਬੈਠਕ` ਦਾ ਆਯੋਜਨ ਕੀਤਾ ਗਿਆ।ਇਸ ਸੰਗੀਤ ਸ਼ਾਮ ਵਿੱਚ ਮੁੱਖ ਮਹਿਮਾਨ ਵਜੋ ਪੰਡਤ ਪ੍ਰਭਾਕਰ ਦਿਵਾਕਰ ਕਸ਼ਯਪ ਨੇ ਵਿਸ਼ੇਸ਼ ਤੌਰ `ਤੇ ਸਿਰਕਤ ਕੀਤੀ।ਮੁੱਖ ਮਹਿਮਾਨ ਪੰਡਤ ਪ੍ਰਭਾਕਰ ਦਿਵਾਕਰ ਕਸਯਪ ਦਾ ਪ੍ਰਬੰਧਕ ਸਿਧਾਰਥ ਚੈਟਰਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
            ਸੰਗੀਤ ਸ਼ਾਮ ਦਾ ਸ਼ੁਭ ਆਰੰਭ ਨੰਨੇ ਬੱਚਿਆਂ ਪਦਮਾਕਰ ਕਸ਼ਯਪ ਅਤੇ ਸ਼ਾਂਝ ਦੀ ਪੇਸ਼ਕਾਰੀ ਨਾਲ ਹੋਇਆ।ਸਾਂਝ ਅਤੇ ਪਦਮਾਕਰ ਦੀ ਜੋੜੀ ਨੇ ਆਪਣੀ ਕਮਾਲ ਦੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਸ਼ਾਮ ਸਾਢੇ ਚਾਰ ਵਜੇ ਤੋਂ ਸੁਰੂ ਹੋਏ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਨੀਅਰ ਕਲਾਕਾਰ ਅਤੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਬਲਵਿੰਦਰ ਵਿੱਕੀ ਨੇ ਤਬਲੇ ਦੀ ਪੇਸ਼ਕਾਰੀ ਨਾਲ ਹਾਜਰੀ ਲਵਾਈ।ਸਤ ਸਿਮਰਨ ਸਿੰਘ ਅਤੇ ਹਰ ਸਿਮਰਨ ਸਿੰਘ ਦੀ ਜੁਗਲਬੰਦੀ ਗਾਇਕੀ ਨੇ ਪੰਜਾਬ ਦੀ ਲੁਪਤ ਹੁੰਦੀ ਜਾ ਰਹੀ ਸਾਸਤਰੀ ਸੰਗੀਤ ਜੁਗਲਬੰਦੀ ਖਿਆਲ ਗਾਇਕੀ ਪ੍ਰੰਪਰਾ ਨੂੰ ਮੁੜ ਤੋਂ ਸੁਰਜੀਤ ਕਰ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ।ਇਸ ਜੁਗਲਬੰਦੀ ਨਾਲ ਛੋਟੀ ਉਮਰੇ ਦੋਵਾਂ ਕਲਾਕਾਰਾਂ ਵੱਲੋਂ ਆਪਣੇ ਉਸਤਾਦ ਪੰਡਤ ਪ੍ਰਭਾਕਰ ਕਸਯਪ ਦਾ ਝੰਡਾ ਬੁਲੰਦ ਕੀਤਾ ਜਦ ਕਿ ਹਾਰਮੋਨੀਅਮ `ਤੇ ਸਾਥ ਸਿਮਰਨ ਵੱਲੋਂ ਦਿੱਤਾ ਗਿਆ।ਕਲਕੱਤਾ ਦੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਤ ਵਿਪਲਭ ਭੱਟਾਚਾਰੀਆ ਨੇ ਵੀ ਆਪਣੀ ਕਲਾ ਨਾਲ ਸਰੋਤਿਆਂ ਨੂੰ ਮੋਹਿਤ ਕੀਤਾ।ਏਸੇ ਤਰਾਂ ਕਲਕੱਤਾ ਦੇ ਪ੍ਰਸਿੱਧ ਸਿਤਾਰ ਵਾਦਕ ਸਰਜੀਤ ਸ਼ੇਨ ਨੇ ਆਪਣੀ ਸਿਤਾਰ ਵਾਦਨ ਸ਼ੈਲੀ ਦਾ ਭਰਭੂਰ ਪ੍ਰਦਰਸ਼ਨ ਕੀਤਾ।ਗਗਨਦੀਪ ਸਿੰਘ ਨੇ ਸੰਗੀਤ ਖੇਤਰ ਦੇ ਪ੍ਰਸਿੱਧ ਉਸਤਾਦਾਂ ਦੇ ਸਾਹਮਣੇ ਤਬਲੇ ਦੀ ਸੋਲੋ ਪੇਸ਼ਕਾਰੀ ਕਰ ਕੇ ਆਪਣੀ ਕਲਾ ਦਾ ਦਮਦਾਰ ਪ੍ਰਦਰਸ਼ਨ ਕਰਦਿਆਂ ਉਸਤਾਦਾਂ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ।
          ਇਸ ਸੰਗੀਤ ਸ਼ਾਮ ਦੇ ਚੱਲਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਡਾ. ਪ੍ਰਿੰਯਕਾ ਅਰੋੜਾ ਅਤੇ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਵੱਲੋਂ ਹਿੰਦੀ ਭਾਸ਼ਾ ਵਿੱਚ ਲਿਖੀ ਕਿਤਾਬ `ਤਬਲਾ ਵਾਦਨ ਪ੍ਰੰਪਰਾ ਮੇਂ ਪੰਜਾਬ ਵਾ ਦਿੱਲੀ ਘਰਾਣਾ` ਨੂੰ ਪੰਡਤ ਪ੍ਰਭਾਕਰ ਦਿਵਾਕਰ ਕਸਯਪ, ਪੰਡਤ ਵਿਪਲਭ ਭੱਟਾਚਾਰੀਆ, ਸਰਜੀਤ ਸ਼ੇਨ, ਉਸਤਾਦ ਬਲਵਿੰਦਰ ਵਿੱਕੀ ਅਤੇ ਸਿਧਾਰਥ ਚੈਟਰਜੀ ਨੇ ਸਾਂਝੇ ਤੌਰ ਤੇ ਰਲੀਜ਼ ਕੀਤਾ ।ਪ੍ਰਸਿੱਧ ਸਖਸੀਅਤਾਂ ਨੂੰ ਮਾਣ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਹਾਜਰ ਸਖਸੀਅਤਾਂ ਵਿੱਚ ਸੁਮਿਤ ਸਿੰਘ ਪਦਮ, ਅਭੀਜੀਤ ਸਿੰਘ ਸਤਿਆਦਿਤ ਸ਼ਰਮਾ, ਡਾ. ਪ੍ਰਿੰਯਕਾ ਅਰੋੜਾ, ਸੁਰਿੰਦਰ ਸਿੰਘ, ਸਰਬਜੀਤ ਸਿੰਘ, ਸਿਮਰਨ ਸਿੰਘ, ਰਾਹੁਲ ਸ਼ਰਮਾ, ਬਿੰਨੀ ਬਾਲੀ, ਵਿਨੈ ਸ੍ਰੀ ਵਾਸਤਵ, ਸਿਮਰਨਜੀਤ ਸਿੰਘ, ਹਨੀ ਅਤੇ ਵਿਨੀਤ ਆਦਿ ਵਰਣਨਯੋਗ ਹਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply