Sunday, March 15, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਤਿੰਨ ਦਿਨਾਂ ਪੁਸਤਕ ਪ੍ਰਦਰਸ਼ਨੀ ਸ਼਼ੁਰੂ

PPN1909201915ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦਾ ਅਹਿਮ ਰੋਲ ਹੁੰਦਾ ਹੈ।ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਕਿਤਾਬਾਂ ਖਰੀਦਣ ਦੀ ਅਦਤ ਪਾਉਣ ਅਤੇ ਫਿਰ ਕਿਤਾਬਾਂ ਪੜ੍ਹਣ ਨੂੰ ਆਪਣੀ ਜਿ਼ੰਦਗੀ ਦੇ ਹਿੱਸਾ ਬਣਾਉਣ ਜੇ ਉਨ੍ਹਾਂ ਨੇ ਸਫਲਤਾਂ ਦੀ ਪੋੜੀਆਂ ਚੜ੍ਹਨੀਆਂ ਹਨ।ਉਨ੍ਹਾਂ ਨੇ ਵਿਦਿਆਰਥੀਆਂ ਵਿਚ ਦਿਨੋ ਦਿਨ ਪੜ੍ਹਨ ਦੀ ਘੱਟ ਰਹੀ ਰੁਚੀ ਨੂੰ ਘਾਤਕ ਦੱਸਦਿਆਂ ਕਿਹਾ ਕਿ ਇਸ ਦੇ ਲਈ ਸਕੂਲ ਪੱਧਰ ਤੋਂ ਹੀ ਉਪਰਾਲੇ ਹੁਣ ਸ਼ੁਰੂ ਕਰਨ ਦੀ ਸਖਤ ਲੋੜ ਹੈ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸ਼ੁਰੂ ਹੋਈ ਚਾਰ ਦਿਨਾਂ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।ਸਾਹਿਤ ਅਕੈਡਮੀ ਨਵੀਂ ਦਿੱਲੀ ਵਲੋਂ ਭਾਈ ਗੁਰਦਾਸ ਲਾਇਬੇ੍ਰਰੀ ਦੇ ਸਹਿਯੋਗ ਨਾਲ ਇਸ ਪ੍ਰਦਸ਼ਨੀ ਦੇ ਪਹਿਲੇ ਦਿਨ ਵਿਦਿਆਰਥੀਆਂ ਵੱਲੋ ਪੂਰੇ ਉਤਸਾਹ ਨਾਲ ਹਿੱਸਾ ਲਿਆ ਗਿਆ ਅਤੇ ਆਪਣੀ ਦਿਲਚਸਪੀ ਅਤੇ ਵਿਸ਼ੇ ਨਾਲ ਸਬੰਧਤ ਪੁਸਤਕਾਂ ਦੀ ਖਰੀਦ ਕੀਤੀ ਗਈ  ਹੰਦੀ, ਪੰਜਾਬੀ, ਅੰਗਰੇਜੀ ਅਤੇ ਉਰਦੂ ਭਾਸ਼ਾ ਵਿਚ ਸਾਹਿਤ ਅਕੈਦਮੀ ਵੱਲੋ ਹਾਲ ਵਿਚ ਹੀ ਪ੍ਰਕਾਸਿ਼ਤ ਪੁਸਤਕਾਂ ਤੋ ਇਲਾਵਾਂ ਹੋਰ ਵੀ ਵਿਸਿ਼ਆ ਨਾਲ ਸਬੰਧਤ ਬੇਸ਼ਕੀਮਤੀ ਪੁਸਤਕਾਂ ਵੀ ਵਿਕਰੀ ਦੇ ਲਈ ਪ੍ਰਦਸ਼ਨੀ ਵਿਚ ਲਗਾਈਆਂ ਗਈਆ ਹਨ।ਵਿਦਿਆਰਥੀਆਂ ਨੇ ਦੱਸਿਆ ਕੇ ਇਸ ਪੁਸਤਕ ਪ੍ਰਦਰਸ਼ਨੀ ਦੇ ਵਿਚ ਜਿਥੇ ਉਨ੍ਹਾਂ ਨੁੁੂੰ ਆਪਣੀ ਪੜ੍ਹਾਈ ਦੇ ਵਿਸ਼ੇ ਨਾਲ ਸਬੰਧਤ ਪੁਸਤਕਾਂ ਮਿਲੀਆਂ ਹਨ, ਉਥੇ ਪੁਸਤਕ ਪ੍ਰਦਰਸ਼ਨੀ ਵਿਚ ਨਵੀਂਆਂ ਮਾਰਕੀਟ ਵਿਚ ਆਈਆਂ ਕਿਤਾਬਾਂ ਦੀ ਵੀ ਜਾਣਕਾਰੀ ਮਿਲੀ ਹੈ।ਇਸ ਪ੍ਰਦਰਸ਼ਨੀ ਨਾਲ ਵਿਦਿਆਰਥੀਆ ਵਿਚ ਕਿਤਾਬਾਂ ਪ੍ਰੜ੍ਹਨ ਪ੍ਰਤੀ ਜਾਗ੍ਰਿਤਾ ਵੀ ਵਧੇਗੀ  ।
 ਭਾਈ ਗੁਰਦਾਸ ਲਾਈਬ੍ਰੇਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ  ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਈ ਗੁਰਦਾਸ ਲਾਈਬ੍ਰੇਰੀ ਨੂੰ ਅਧੁਨਿਕ ਲੀਹਾ ੳਤੇ ਲਿਅਉਣਾ ਜਾ ਰਹੇ ਹਨ।ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਨਾਲ ਪ੍ਰਦਰਸ਼ਨੀ ਵਿਚ ਸੱਸਤੇ ਰੇਟਾਂ ਤੇ ਪੁਸਤਕਾਂ ਮਹੱਈਆਂ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਨੇ ਪੁਸਤਕ ਪ੍ਰੇਮੀਆਂ ਨੂੰ ਵੀ ਇਸ ਪ੍ਰਦਰਸ਼ਨੀ ਦਾ ਲਾਭ ਲੈਣ ਦਾ ਸੱਦਾ ਦਿੱਤਾ।ਇਹ ਪੁਸਤਕ ਪ੍ਰਦਰਸ਼ਨੀ 21 ਸਤੰਬਰ 2019 ਤੱਕ ਖੁੱਲੀ ਰਹੇਗੀ।
ਇਸ ਮੌਕੇ ਤੇ ਡਾ. ਅਮਿਤ ਕੋਟਸ ਪ੍ਰੋਫੈਸਰ ਇੰਚਾਰਜ (ਲਾਇਬ੍ਰੇਰੀ), ਸੁਰਿੰਦਰ ਸਿੰਘ ਘੁੰਮਣ ਸਹਾਇਕ ਲਾਇਬ੍ਰਰੇਅਨ, ਸਰਬਜੀਤ ਸਿੰਘ, ਸਿਸਟਮ ਐਡਮਿਨਿਸਟ੍ਰੇਟਰ, ਡਾ. ਸਰਿਤਾ ਰਾਣੀ, ਸਤੀਸ਼ ਕੁਮਾਰ, ਡਾ. ਜਤਿੰਦਰ ਸਿੰਘ ਗਿੱਲ (ਸਹਾਇਕ ਲਾਇਬ੍ਰੇਰੀਅਨ) ਤੇ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply