ਭੀਖੀ, 20 ਸਤੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਨੂੰ ਸਮਰਪਿਤ ਕੋਮੀ ਮੁਹਿੰਮ ਸੇਵਾ ਸਪਤਾਹ ਦੌਰਾਨ ਭਾਜਪਾ ਦੀ ਸਥਾਨਕ ਇਕਾਈ ਵਲੋ ਲਾਲਾ ਬਨਾਰਸੀ ਸਿੰਘ ਐਮ.ਐਸ.ਡੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਪ੍ਰੇਰਿਆ ਗਿਆ ।ਵਿਦਿਆਰਥੀਆਂ ਦਰਮਿਆਨ ਪ੍ਰਸ਼ਨ-ਉਤਰ ਮੁਕਾਬਲਾ ਵੀ ਕਰਵਾਇਆ ਗਿਆ।
ਭਾਜਪਾ ਕਿਸਾਨ ਮੋਰਚਾ ਦੇ ਕੋਮੀ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਸਮਾਜ ਅਤੇ ਵਾਤਾਵਰਣ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪ ਜਾਗਰੂਕ ਹੋਣ ਤੇ ਨਾਲ-ਨਾਲ ਆਪਣੇ ਮਾਪਿਆ ਅਤੇ ਸਾਥੀਆਂ ਨੂੰ ਪਾਣੀ ਦੀ ਬੱਚਤ ਤੇ ਸੁਚੱਜ਼ੀ ਵਰਤੋਂ, ਪਲਾਸਟਿਕ ਯੁਕਤ ਵਸਤੂਆਂ ਦਾ ਪ੍ਰਯੋਗ ਨਾ ਕਰਨਾ ਅਤੇ ਵਾਤਾਵਰਣ ਵਿੱਚ ਪ੍ਰਦੂੂਸ਼ਨ ਨੂੰ ਠੱਲ ਪਾਉਣ ਲਈ ਰੁੱਖ ਲਗਾਉਣ ਬਾਰੇ ਪ੍ਰੇਰਨਾ ਦੇਣ।
ਵਾਤਾਵਰਣ ਅਧਾਰਿਤ ਪ੍ਰਸ਼ਨ-ਉਤਰ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਫਲ ਵੰਡ ਕੇ ਫਾਸਟ ਫੂਡ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਆ ਗਿਆ।ਸਮਾਗਮ ਵਿੱਚ ਸਕੂਲ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਮਿੱਤਲ, ਪ੍ਰਬੰਧਕ ਰਜਿੰਦਰ ਰਾਜੀ, ਪ੍ਰਿੰਸੀਪਲ ਸੰਜੀਵ ਜਿੰਦਲ ਤੋਂ ਇਲਾਵਾ ਭਾਜਪਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਫਰਵਾਹੀ ਅਤੇ ਬਲਕਾਰ ਸਿੰਘ ਸਹੋਤਾ ਨੇ ਵੀ ਆਪਣੇ ਵਿਚਾਰ ਵਿਦਿਆਰਥੀਆ ਨਾਲ ਸਾਂਝੇ ਕੀਤੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media