Saturday, July 25, 2026

ਪੰਜਾਬ ਸਰਕਾਰ ਨੇ ਢਾਈ ਸਾਲ ਦੌਰਾਨ 9 ਲੱਖ ਨੌਕਰੀਆਂ ਦਿੱਤੀਆਂ – ਅਜਨਾਲਾ

ਕਿਹਾ ਜਲਦ ਭਰੀਆਂ ਜਾ ਰਹੀਆਂ ਹਨ 19 ਹਜ਼ਾਰ ਸਰਕਾਰੀ ਅਸਾਮੀਆਂ

PPNJ2009201904ਅੰਮ੍ਰਿਤਸਰ, 20 ਸਤੰਬਰ (ਪੰਜਾਬ ਪਸੋਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਰਾਜ ਦੇ ਨੌਜਵਾਨ ਤੇ ਮੁਟਿਆਰਾਂ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇੰਨਾਂ ਕੋਸ਼ਿਸਾਂ ਸਦਕਾ ਢਾਈ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ 9 ਲੱਖ ਤੋਂ ਵੱਧ ਨੌਕਰੀਆਂ ਦਿਵਾ ਚੁੱਕੀ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਆਈ.ਟੀ.ਆਈ ਅਜਨਾਲਾ ਵਿਖੇ ਲਗਾਏ ਗਏ ਜਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦੇ ਕੀਤਾ।ਉਨਾਂ ਦੱਸਿਆ ਕਿ ਕੈਪਟਨ ਸਰਕਾਰ ਨੇ ਸ਼ੁੁਰੂਆਤੀ ਦਿਨਾਂ ਤੋਂ ਹੀ ਰੋਜ਼ਗਾਰ ਲਈ ਵੱਖ-ਵੱਖ ਪੱਧਰ ਉਤੇ ਕੋਸ਼ਿਸ਼ਾਂ ਕੀਤੀਆਂ, ਜਿਸ ਸਦਕਾ ਇਹ ਸੰਭਵ ਹੋ ਸਕਿਆ ਹੈ।ਉਨਾਂ ਦੱਸਿਆ ਕਿ ਹੁਣ ਵੀ ਸਤੰਬਰ ਮਹੀਨੇ ਦੌਰਾਨ 5 ਵੱਡੇ ਰੋਜ਼ਗਾਰ ਮੇਲੇ ਅੰਮਿ੍ਰਤਸਰ ਜਿਲ੍ਹੇ ਵਿਚ ਲਗਾਏ ਜਾ ਰਹੇ ਹਨ, ਜਿੱਥੇ ਕਿ ਰੋਜ਼ਗਾਰਦਾਤਾ ਅਤੇ ਬੇਰੁਜ਼ਗਾਰ ਬੱਚਿਆਂ ਨੂੰ ਇਕ ਹੀ ਪਲੇਟਫਾਰਮ ਉਤੇ ਇਕੱਠਾ ਕਰਕੇ ਦੋਵਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ।ਅਜਨਾਲਾ ਨੇ ਦੱਸਿਆ ਕਿ ਉਕਤ ਮੇਲੇ ਵਿਚ ਜਿਲ੍ਹਾ ਅੰਮ੍ਰਿਤਸਰ ਵਿਚ ਹੀ 35 ਤੋਂ ਵੱਧ ਕੰਪਨੀਆਂ ਭਾਗ ਲੈ ਰਹੀਆਂ ਹਨ, ਜਿਸ ਵਿਚ ਸੈਂਕੜੇ ਬੱਚੇ ਰੋਜ਼ਗਾਰ ਲਈ ਚੁਣੇ ਜਾਣਗੇ।
       ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਨੌਕਰੀਆਂ ਦੇ ਨਾਲ-ਨਾਲ ਸਵੈ ਰੋਜ਼ਗਾਰ ਦੇ ਮੌਕਿਆਂ ਉਤੇ ਵੀ ਮਿਹਨਤ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਜਿਲ੍ਹੇ ਵਿਚ ਸਥਾਪਿਤ ਕੀਤਾ ਗਿਆ ਕਿ ਰੋਜ਼ਗਾਰ ਬਿੳੂਰੋ, ਜਿੱਥੇ ਨੌਕਰੀਆਂ ਦੇ ਮੌਕੇ ਤਲਾਸ਼ਣ ਅਤੇ ਉਦਮੀ ਬਣਨ ਵਿਚ ਵੀ ਸਹਾਇਤਾ ਕਰਦਾ ਹੈ। ਉਨਾਂ ਕਿਹਾ ਕਿ ਰੋਜ਼ਗਾਰ ਮੇਲੇ ਵਿਚ 3000 ਤੋਂ ਵੱਧ ਨੌਜਵਾਨ ਤੇ ਮੁਟਿਆਰਾਂ ਨੇ ਸ਼ਿਰਕਤ ਕੀਤੀ ਅਤੇ ਚੋਣ ਲਈ 35 ਵੱਖ-ਵੱਖ ਪੱਧਰ ਦੀਆਂ ਕੰਪਨੀਆਂ ਨੇ ਹਿੱਸਾ ਲਿਆ ਹੈ।ਉਨਾਂ ਦੱਸਿਆ ਕਿ ਰੋਜ਼ਗਾਰ ਲਈ ਮੁੱਢਲੀ ਸਿਖਲਾਈ ਦੇਣ ਵਾਸਤੇ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਉਤੇ ਸਕਿਲ ਡਵਿਲਪਮੈਂਟ ਮਿਸ਼ਨ ਅਧੀਨ ਸਿਖਲਾਈ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ, ਤਾਂ ਜੋ ਸਕੂਲ ਜਾਂ ਕਾਲਜ ਦੀ ਸਿੱਖਿਆ ਤੋਂ ਬਾਅਦ ਬੱਚਿਆਂ ਨੂੰ ਹੁਨਰਮੰਦ ਕੀਤਾ ਜਾ ਸਕੇ।
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਐਸ.ਡੀ.ਐਮ ਰਜ਼ਤ ਉਬਰਾਏ, ਡਿਪਟੀ ਡਾਇਰੈਕਟਰ ਜਸਵੰਤ ਰਾਏ, ਸਤਿੰਦਰ ਸਿੰਘ ਡਿਪਟੀ ਸੀ.ਈ.ਓ, ਰੋਜ਼ਗਾਰ ਅਫਸਰ ਪ੍ਰਭਜੋਤ ਸਿੰਘ, ਸਕਿਲ ਡਵਿਲਪਮੈਂਟ ਮਿਸ਼ਨ ਤੋਂ ਗੁਰਭੇਜ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply