Tuesday, July 7, 2026

ਸਰਸਵਤੀ ਵਿੱਦਿਆ ਮੰਦਿਰ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਚੋਣ

ਲੌਂਗੋਵਾਲ, 20 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਸਵਤੀ ਵਿੱਦਿਆ ਮੰਦਿਰ ਸੀਨੀ. ਸੈਕੰਡਰੀ ਸਕੂਲ ਚੀਮਾਂ ਮੰਡੀ ਦੇ Sports1ਵਿਦਿਆਰਥੀਆਂ ਨੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲੌਗੋਵਾਲ ਦੇ ਖੇਡ ਮੈਦਾਨ ਵਿੱਚ ਹੋਈਆਂ 65ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਕੇ ਤੰਗ ਥਾ (ਮਾਰਸ਼ਲ ਆਰਟ) ਮੁਕਾਬਲੇ ਅੰਡਰ 14 ਕੁੜੀਆਂ ਵਿੱਚ ਜਸਪ੍ਰੀਤ ਕੌਰ ਅਤੇ ਹਰਸ਼ਿਤਾ ਅਗਰਵਾਲ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤੇ। ਅੰਡਰ 17 ਕੁੜੀਆਂ ਵਿੱਚ ਕੁਲਵੀਰ ਕੌਰ ਨੇ ਪਹਿਲੀ ਪੁਜ਼ੀਸਨ ਲੈ ਕੇ ਗੋਲਡ ਮੈਡਲ ਅਤੇ ਅਰਸ਼ਦੀਪ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ 19 ਕੁੜੀਆਂ ਵਿੱਚ ਸੁਖਦੀਪ ਕੌਰ ਨੇ ਦੂਜੀ ਪੁਜ਼ੀਸਨ ਲੈ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ 14 ਲੜਕੇ ਵਿੱਚ ਹਰਮਨਜੋਤ ਸਿੰਘ ਅਤੇ ਕਰਨਦੀਪ ਸਿੰਘ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ, ਅੰਡਰ 17 ਲੜਕੇ ਵਿੱਚ ਸਿਮਰਨਜੀਤ ਸਿੰਘ ਅਤੇ ਕਰਨਵੀਰ ਸਿੰਘ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਸਿਲਵਰ ਮੈਡਲ ਹਾਸਲ ਕੀਤੇ।ਅੰਡਰ 19 ਵਿੱਚ ਅਰਵਿੰਦਰ ਸਿੰਘ ਨੇ ਦੂਜੀ ਪੁਜ਼ੀਸ਼ਨ ਨਾਲ ਸਿਲਵਰ ਮੈਡਲ ਲਿਆ।ਪ੍ਰਿੰਸੀਪਲ ਰਾਕੇਸ਼ ਕੁਮਾਰ, ਮੈਡਮ ਕਮਲ ਗੋਇਲ ਨੇ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਇਸ ਸਮੇਂ ਕੋਚ ਪਰਮਜੀਤ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਕੌਰ, ਰਮਨਦੀਪ ਕੌਰ, ਹਰਵੀਰ ਕੌਰ, ਉਮਾ ਦੇਵੀ, ਸਮੂਹ ਸਟਾਫ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply