ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਏ ਜਾਣ ਦੀ ਸੇਵਾ `ਚ ਸੰਗਤ ਯੋਗਦਾਨ ਪਾਵੇ – ਲੌਂਗੋਵਾਲ
ਲੌਂਗੋਵਾਲ, 20 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਸ਼ਹਿਰ ਨੂੰ ਵਾਈਟ ਸਿਟੀ ਬਣਾਏ ਜਾਣ ਦੀ ਚੱਲ ਰਹੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਕੈਂਬੋਵਾਲ ਸਾਹਿਬ (ਲੌਂਗੋਵਾਲ) ਤੋਂ ਸੁਲਤਾਨਪੁਰ ਲੋਧੀ ਲਈ ਸੰਗਤਾਂ ਦਾ ਵੱਡਾ ਜਥਾ ਰਵਾਨਾ ਕੀਤਾ।
ਕੈਂਬੋਵਾਲ ਸਾਹਿਬ ਤੋਂ ਸੰਗਤਾਂ ਦਾ ਜਥਾ ਰਵਾਨਾ ਕਰਨਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦੀ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਸੇਵਾ ਦਾ ਵੱਡਾ ਮਹੱਤਵ ਹੈ ਅਤੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੁਲਤਾਨਪੁਰ ਲੋਧੀ ਨੂੰ ਵਾਈਸ ਸਿਟੀ ਬਣਾਏ ਜਾਣ ਵਿੱਚ ਸੰਗਤਾਂ ਵੱਡਾ ਯੋਗਦਾਨ ਪਾਉਣ।
ਇਸ ਮੌਕੇ ਯੂਥ ਕੋਰ ਕਮੇਟੀ ਦੇ ਮੈਂਬਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਸਾਬਕਾ ਮੈਂਬਰ ਜਥੇਦਾਰ ਉਦੈ ਸਿੰਘ, ਚੇਅਰਮੈਨ ਜਗਸੀਰ ਸਿੰਘ, ਸੁਖਵੀਰ ਸਿੰਘ ਪੀਏ, ਜਸਵੀਰ ਸਿੰਘ ਜੱਸੀ ਲੋਂਗੋਵਾਲ, ਸੁਰਿੰਦਰ ਸਿੰਘ ਪੀ.ਏ, ਮਿਲਣਜੋਤ ਪੰਧੇਰ, ਤਰਸੇਮ ਸਿੰਘ ਗੁੱਜਰਾਂ, ਚੰਦ ਸਿੰਘ ਚੱਠਾ ਤੇ ਅਜੈਬ ਸਿੰਘ ਮੈਨੇਜਰ ਆਦਿ ਹਾਜ਼ਰ ਸਨ।
Punjab Post Daily Online Newspaper & Print Media