ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਬੁਲੰਦੀਆਂ ਛੂਹ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੁਸ਼ਨਾਇਆ ਹੈ।ਸਕੂਲ ਵਿਦਿਆਰਥੀਆਂ ਨੇ ਜਿਮਨਾਸਿਟਕ ਮੁਕਾਬਲੇ ’ਚ 11 ਸੋਨੇ, 10 ਚਾਂਦੀ ਅਤੇ 4 ਕਾਂਸੀ ਦੇ ਤਮਗੇ, ਜਦ ਕਿ ਮੁੱਕੇਬਾਜ਼ੀ ’ਚ ਵਿਦਿਆਰਥੀਆਂ ਨੇ 5 ਸੋਨੇ, 3 ਸਿਲਵਰ ਅਤੇ 3 ਕਾਂਸੇ ਦੇ ਤਮਗਿਆਂ ’ਤੇ ਆਪਣਾ ਕਬਜ਼ਾ ਜਮਾਇਆ ਹੈ।
ਸਕੂਲ ਪ੍ਰਿੰਸੀਪਲ ਏ.ਐਸ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਬੀ.ਬੀ.ਕੇ.ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਮੁਕਾਬਲੇ (ਅੰਡਰ-25) ’ਚ 10ਵੀਂ ਜਮਾਤ ਦੀ ਨਿਕਿਤਾ ਨੇ 4 ਸੋਨੇ, 1 ਚਾਂਦੀ ਅਤੇ 2 ਕਾਂਸੀ ਦੇ ਤਗਮੇ, 12ਵੀਂ ਦੀ ਕ੍ਰਿਤੀ ਨੇ 4 ਸੋਨੇ, 3 ਚਾਂਦੀ ਦੇ ਤਗਮੇ, 10ਵੀਂ ਜਮਾਤ ਦੀ ਪ੍ਰੀਤੀ ਨੇ 3 ਸੋਨੇ, 5 ਚਾਂਦੀ ਤੇ 1 ਕਾਂਸੀ ਦੇ ਤਗਮੇ ਅਤੇ 12ਵੀਂ ਜਮਾਤ ਦੀ ਪ੍ਰਿਯੰਸ਼ੂ ਕਾਲੀਆ ਨੇ 1 ਸਿਲਵਰ ਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਜਦਕਿ ਮੁੱਕੇਬਾਜ਼ੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਏ ਗਏ 14 ਸਾਲ ਉਮਰ ਵਰਗ ਅਧੀਨ ਖੇਡ ਵਿਭਾਗ ਦੇ ਜ਼ਿਲ੍ਹਾ ਮੁਕਾਬਲੇ ’ਚ 11 ਤਗਮੇ, ਜਿਨ੍ਹਾਂ ’ਚ 5 ਗੋਲਡ, 3 ਸਿਲਵਰ ਅਤੇ 3 ਕਾਂਸੇ ਜਿੱਤ ਕੇ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਗਿੱਲ ਨੇ ਮੁੁੱਕੇਬਾਜ਼ੀ ਦੇ ਕੋਚ ਬਲਜਿੰਦਰ ਸਿੰਘ ਅਤੇ ਜਿਮਨਾਸਟਿਕ ਦੇ ਕੋਚ ਸ੍ਰੀਮਤੀ ਨੀਤੂ ਬਾਲਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਏ ਸਖ਼ਤ ਅਭਿਆਸ ਦਾ ਨਤੀਜ਼ਾ ਹੈ ਕਿ ਅੱਜ ਵਿਦਿਆਰਥੀਆਂ ਨੇ ਉਪਰੋਕਤ ਮੁਕਾਮ ਹਾਸਲ ਕੀਤਾ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media