Tuesday, April 14, 2026

ਹਾਕੀ ਲੀਗ ਮੁਕਾਬਲਿਆਂ ਦੇ ਦੌਰਾਨ ਖਿਡਾਰੀਆਂ ਨੇ ਵਹਾਇਆ ਖੂਨ-ਪਸੀਨਾ

ਪਾਖਰਪੁਰਾ ਤੇ ਹੋਰਨਾਂ ਟੀਮਾਂ ਨੇ ਜਿੱਤੇ ਆਪੋ ਆਪਣੇ ਮੈਚ

PPNJ2009201923ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੰਧੂ) – ਪਿੰਡ ਪਾਖਰਪੁਰਾ ਵਿਖੇ ਚੱਲ ਰਹੇ ਹਾਕੀ ਲੀਗ ਮੁਕਾਬਲਿਆਂ ਦੇ ਦੂਜੇ ਦਿਨ ਦਾ ਸ਼ੁਭਆਰੰਭ ਉਘੇ ਖੇਡ ਪ੍ਰਮੋਟਰ ਤੇ ਸਾਬਕਾ ਮੈਂਬਰ ਪੰਚਾਇਤ ਗੁਰਸ਼ਰਨ ਸਿੰਘ ਮਾਨਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।ਪਿੰਡ ਦੀ ਸਰਪੰਚ ਭਜਨ ਕੌਰ, ਉਘੇ ਖੇਡ ਪ੍ਰਮੋਟਰ ਰਣਜੀਤ ਸਿੰਘ ਹੁੰਦਲ ਪਾਖਰਪੁਰਾ, ਕੁਲਜੀਤ ਸਿੰਘ ਹੁੰਦਲ ਡਿਪਟੀ ਸੀ.ਆਈ.ਟੀ ਰੇਲਵੇ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾਂ ਭੇਂਟ ਕਰਕੇ ਸਵਾਗਤ ਕੀਤਾ। ਮੁੱਖ ਮਹਿਮਾਨ ਗੁਰਸ਼ਰਨ ਸਿੰਘ ਮਾਨਾ ਨੇ ਕਿਹਾ ਕਿ ਸਾਨੂੰ ਸਿਰਫ ਤੇ ਸਿਰਫ ਸਰਕਾਰਾਂ ਤੇ ਹੀ ਨਹੀਂ ਆਸ ਰੱਖਣੀ ਚਾਹੀਦੀ। ਸਗੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰੀ ਬਣਾ ਕੇ ਰੱਖਣ ਲਈ ਆਪਣੇ ਪੱਧਰ `ਤੇ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਨਾ ਚਾਹੀਦਾ ਹੈ।
ਲੀਗ ਮੈਚ ਦੇ ਪਹਿਲੇ ਦੌਰਾਨ ਪਾਖਰਪੁਰਾ ਦੀ ਟੀਮ ਆਪਣੀ ਵਿਰੋਧੀ ਅੰਮ੍ਰਿਤਸਰ ਦੀ ਟੀਮ ਨੂੰ 2 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਦੂਸਰੇ ਇੱਕ ਦਿਲਚਸਪ ਤੇ ਸੰਘਰਸ਼ਪੂਰਨ ਮੈਚ ਦੌਰਾਨ ਮਰੜ ਤੇ ਤਲਵੰਡੀ ਖੰੁਮਣ ਦੀਆਂ ਟੀਮਾਂ ਅਖੀਰਲੇ ਸਮੇਂ ਤੱਕ ਕੋਈ ਗੋਲ ਨਹੀਂ ਕਰ ਸਕਿਆਂ ਤੇ ਇਹ ਮੈਚ ਬਰਾਬਰੀ `ਤੇ ਰਿਹਾ। ਇਸੇ ਤਰ੍ਹਾਂ ਰਿਆਲੀ, ਤਲਵੰਡੀ, ਲਹਿਰਕਾ, ਸ਼ੇਖੁਪਰਾ, ਕੋਟਲੀ, ਮੱਲ੍ਹੀਆਂ, ਜੈਂਤੀਪੁਰ, ਗਜੁਗਾਜੀ ਤੇ ਬਟਾਲਾ ਦੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਆਪੋ ਆਪਣੇ ਮੈਚ ਜਿੱਤ ਕੇ ਅਗਲੇਰੀ ਪ੍ਰਤੀਯੋਗਤਾ ਲਈ ਰਾਹ ਪੱਧਰਾ ਕੀਤਾ।
 ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸਤਨਾਮ ਸਿੰਘ, ਪ੍ਰੋਫੈ. ਪਰਮਜੀਤ ਸਿੰਘ ਹੁੰਦਲ, ਮਿੰਟੂ ਜੈਂਤੀਪੁਰ, ਥਾਣੇਦਾਰ, ਮਹਾਵੀਰ ਸਿੰਘ, ਥਾਣੇਦਾਰ ਅਮਨਦੀਪ ਸਿੰਘ, ਸੋਢੀ ਬਿਜਲੀ ਬੋਰਡ, ਸੁਮਨ ਅੰਮ੍ਰਿ਼ਤਸਰ, ਰਜਿੰਦਰ ਸਿੰਘ ਬਟਾਲਾ, ਬਲਜੀਤ ਸਿੰਘ ਫ਼ੌਜੀ, ਦੀਪਕ ਮਰੜ, ਸ਼ੁਬੇਗ ਸਿੰਘ ਫ਼ੌਜੀ, ਤੇਜਵੀਰ ਪਾਖਰਪੁਰਾ, ਪਿੰਦਾ ਲਹਿਰਕਾ, ਟੌਨੀ  ਗੱਜੁ-ਗਾਜੀ, ਬਿੱਕਾ ਸ਼ੇਖਪੁਰ, ਗੋਲਡੀ ਸ਼ੇਖਪੁਰ, ਲਾਡੀ ਫ਼ੌਜੀ, ਵਿਜੈ ਪਾਖਰਪੁਰ, ਰੂਬੀ ਯੂ.ਐਸ.ਏ.ਯੋਗਾ ਰਿਆਲੀ ਕਲਾਂ, ਜੰਗਾ ਪੰਜਾਬ ਪੁਲਿਸ, ਗੁਰਪ੍ਰੀਤ ਏਅਰ ਇੰਡੀਆ, ਡਾ. ਅਜੀਤ ਪਾਲ ਸਿੰਘ, ਲਵਲੀਪਾਖਰਪੁਰਾ, ਸਰਪੰਚ ਗੁਰਮੀਤ ਸਿੰਘ ਆਦਿ ਹਾਜ਼ਰ ਸਨ।

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply