Friday, July 31, 2026

ਮਾਦਾ ਭਰੂਣ ਹੱਤਿਆ ਇਕ ਸਮਾਜਿਕ ਕਲੰਕ – ਡਾ. ਇਕਬਾਲ ਸਿੰਘ

ਲੌਂਗੋਵਾਲ, 24 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਵਿਖੇ ਸਕੂਲ ਮੁਖੀ ਡਾ. ਇਕਬਾਲ PUNJ2409201910ਸਿੰਘ ਦੀ ਯੋਗ ਅਗਵਾਈ ਵਿਚ “ਮਾਦਾ ਭਰੂਣ ਹੱਤਿਆ-ਇਕ ਸਮਾਜਿਕ ਕਲੰਕ” ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਦਸਵੀਂ ਬੀ ਸ਼੍ਰੇਣੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚੀ ਸਮਾਜਿਕ ਸੋਚ ਨੂੰ ਸਮਰਪਿਤ ਗੀਤ “ਨਾਨਕ ਦੀ ਸੋਚ ਨਾਲੋਂ, ਹੋ ਗਏ ਤੁਸੀਂ ਬੇਮੁਖ ਸਾਰੇ,” ਗਾ ਕੇ ਕੀਤੀ।ਲੈਕਚਰਾਰ ਇੰਦਰਾ ਨੇ ਮਾਦਾ ਭਰੂਣ ਹੱਤਿਆ ਬਾਰੇ ਬੋਲਦਿਆਂ ਦੱਸਿਆ ਕਿ ਬਹੁਤ ਪੁਰਾਤਨ ਸਮੇਂ ਤੋਂ ਲੈ ਕੇ ਅਜੋਕੇ ਵਿਗਿਆਨਕ ਯੁੱਗ ਤੱਕ ਕਿਸੇ ਨਾ ਕਿਸੇ ਢੰਗ ਨਾਲ਼ ਧੀਆਂ ਨੂੰ ਮਾਰਨ ਦੀ ਪਰੰਪਰਾ ਚਲਦੀ ਰਹੀ ਹੈ। ਲੈਕਚਰਾਰ ਅਨੀਤਾ ਗੋਇਲ ਨੇ ਕਿਹਾ ਕਿ ਜੇ ਧੀਆਂ ਆਰਥਿਕ ਤੌਰ `ਤੇ ਮਜ਼ਬੂਤ ਹੋ ਕੇ ਆਪਣੇ ਪੈਰਾਂ `ਤੇ ਖੜੋਣ, ਤਦ ਦਾਜ ਜਿਹੀ ਲਾਹਣਤ ਤੋਂ ਉਹ ਮੁਕਤੀ ਪਾ ਸਕਦੀਆਂ ਹਨ। ਸਕੂਲ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਲਿੰਗ ਅਨੁਪਾਤ ਦੇ ਇਸ ਅਸਾਵੇਂਪਣ ਕਾਰਨ ਅਗਲੇ ਕੁੱਝ ਸਾਲਾਂ ਵਿੱਚ ਇਕ ਅਜਿਹਾ ਬਖੇੜਾ ਉਠ ਖੜ੍ਹਾ ਹੋਵੇਗਾ, ਜਿਸ ਦਾ ਹੱਲ ਫ਼ਿਰ ਸੰਭਵ ਨਹੀਂ ਹੋ ਸਕੇਗਾ।ਉਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਇਸਤਰੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦਿਆਂ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਕੁੜੀਮਾਰਾਂ ਨਾਲ਼ ਕੋਈ ਰਿਸ਼ਤਾ ਨਾ ਰੱਖਣ।ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ ਇਕ ਕਰੋੜ, 12 ਲੱਖ ਗਰਭਪਾਤ ਕਰਵਾਏ ਜਾਂਦੇ ਹਨ।ਇਨ੍ਹਾਂ ਗਰਭਪਾਤਾਂ ਦੌਰਾਨ 27 ਹਜ਼ਾਰ ਗਰਭਵਤੀ ਔਰਤਾਂ ਹਰ ਸਾਲ ਮਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਦਾਜ ਦੀ ਲਾਹਣਤ, ਕੁੜੀਆਂ ਦਾ ਸ਼ੋਸ਼ਣ, ਜਬਰ ਜਨਾਹ, ਦੇਹ ਵਪਾਰ, ਕੁੜੀਆਂ ਲਈ ਸਿੱਖਿਆ ਦੀ ਘਾਟ, ਕੁੜੀਆਂ ਦਾ ਮਾਪਿਆਂ ਲਈ ਬੁਢਾਪੇ ਦੀ ਡੰਗੋਰੀ ਨਾ ਬਣ ਸਕਣਾ ਆਦਿ ਮਾਦਾ ਭਰੂਣ ਹੱਤਿਆ ਵਧਣ ਦੇ ਮੁੱਖ ਕਾਰਨ ਹਨ।ਇਸ ਲਾਹਣਤ ਨੂੰ ਰੋਕਣ ਲਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਲੇ ਮਾਪੇ ਅਤੇ ਇਹ ਕੁਕਰਮ ਕਰਨ ਵਾਲ਼ੇ ਡਾਕਟਰ ਅਤੇ ਨਰਸਾਂ ਨੂੰ ਯਕੀਨੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਸਕੂਲਾਂ ਕਾਲਜਾਂ ਵਿਚ ਇਸ ਵਿਸ਼ੇ `ਤੇ ਬਹਿਸ ਹੋਣੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਮਾਵਾਂ ਦਾ ਦ੍ਰਿੜ੍ਹ ਇਰਾਦਾ, ਸਮਾਜ ਦਾ ਸਾਥ ਅਤੇ ਕਾਨੂੰਨ ਦਾ ਡਰ ਬੇਹੱਦ ਜ਼ਰੂਰੀ ਹੈ।
                  ਅੰਤ ਵਿਚ ਸਿਮਰਨ ਕੌਰ ਗਿਆਰ੍ਹਵੀਂ ਈ ਦੀ ਵਿਦਿਆਰਥਣ ਨੇ ਦਰਦ ਭਰੀ ਅਵਾਜ਼ ਵਿਚ ਗੀਤ ਪੇਸ਼ ਕੀਤਾ।ਪਰਮਜੀਤ ਸਿੰਘ ਵੋਕੇਸ਼ਨਲ ਮਾਸਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਣ ਦੀ ਜ਼ਿੰਮੇਵਾਰੀ ਹਰਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਨਿਭਾਈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply