Tuesday, April 28, 2026

ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਪੁਲਿਸ ਸ਼ਿਕੰਜੇ ‘ਚ

 PPN24091431
ਅੰਮ੍ਰਿਤਸਰ 24 ਸਤੰਬਰ (ਜਸਬੀਰ ਸਿੰਘ) – ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਪੰਜਾਬ ਪੁਲੀਸ ਵੱਲੋ ਸ੍ਰੀ ਦਰਬਾਰ ਸਾਹਿਬ ਅੰਦਰੋ ਚੋਰਾਂ ਦੀ ਸਫਾਈ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਪਹਿਲੇ ਦਿਨ 11 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੀਆ ਸ੍ਰੀ ਦਰਬਾਰ ਕੰਪਲੈਕਸ ਵਿੱਚ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਲਾਗਲੇ ਹੋਟਲਾਂ ਵਿੱਚ ਦੇਹ ਵਪਾਰ ਕਰਨ ਦਾ ਗੋਰਖ ਧੰਦਾ ਵੀ ਕਰਦੀਆ ਸਨ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਥਾਣਾ ਗਲਿਆਰਾ ਦੇ ਮੁੱਖੀ ਸz. ਭਗਵਾਨ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸz ਪਰਤਾਪ ਸਿੰਘ ਵੱਲੋ ਚਲਾਏ ਗਈ ਚੋਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਤਹਿਤ ਅੱਜ 11 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਕੋਲੋ ਸ਼ਰਧਾਲੂਆਂ ਦੇ ਚੋਰੀ ਕੀਤੇ ਗਏ ਮੋਬਾਇਲ, ਨਕਦੀ ਤੇ ਹੋਰ ਕੀਮਤੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ।ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਠ ਬੀਬੀਆਂ ਦੁੱਖ ਭੰਜਨੀ ਬੇਰੀ ਕੋਲੋ ਫੜੀਆਂ ਗਈਆਂ ਹਨ, ਜਿਹੜੀਆ ਇਸ਼ਨਾਨ ਕਰਨ ਵਾਲੇ ਸ਼ਰਧਾਲੂਆ ਦਾ ਸਮਾਨ ਬੜੀ ਹੀ ਚਾਲਾਕੀ ਨਾਲ ਗਾਇਬ ਕਰਕੇ ਤਿੱਤਰ ਬਿੱਤਰ ਹੋ ਜਾਂਦੀਆ ਹਨ, ਜਦ ਕਿ ਉਹਨਾਂ ਦੀਆਂ ਤਿੰਨ ਹੋਰ ਸਾਥਣਾਂ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਧੰਦਾ ਕਰਵਾਉਣ ਵਾਲੇ ਬਦਨਾਮ ਹੋਟਲਾਂ ਵਿੱਚੋ ਫੜਿਆ ਗਿਆ, ਜਿਹੜੇ ਪਹਿਲਾਂ ਹੀ ਨਜਾਇਜ ਉਸਾਰੀ ਨੂੰ ਲੈ ਕੇ ਪੰਜਾਬ ਐੰਡ ਹਰਿਆਣਾ ਹਾਈਕੋਰਟ ਦੇ ਸ਼ਿਕੰਜੇ ਵਿੱਚ ਹਨ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਬੀਬੀਆਂ ਵਧੇਰੇ ਕਰਕੇ ਰਾਜਸਥਾਨ ਦੀਆਂ ਰਹਿਣ ਵਾਲੀਆਂ ਹਨ।ਇਹ ਔਰਤਾਂ ਇਥੇ ਮੰਗਣ ਆਉਣ ਦੇ ਬਹਾਨੇ ਚੋਰੀਆਂ ਵੀ ਕਰਦੀਆਂ ਹਨ ਤੇ ‘ਮਾਲ ਮਾਲਕਾਂ ਦੀ ਮਸ਼ਹੂਰੀ ਕੰਪਨੀ” ਦੀ ਕਹਾਵਤ ਅਨੁਸਾਰ ਲੰਗਰ ਵੀ ਗੁਰੂ ਘਰ ਦਾ ਹੀ ਛੱਕ ਕੇ ਪੇਟ ਪੂਜਾ ਵੀ ਬਿਨਾਂ ਪੈਸਿਆ ਤੋ ਕਰਕੇ ”ਨਾਲੇ ਪੁੰਨ ਨਾਲੇ ਫਲੀਆਂ” ਦਾ ਅਨੰਦ ਵੀ ਮਾਣਦੀਆਂ ਹਨ।ਇਸ ਸਬੰਧੀ ਜਦੋ ਥਾਣਾ ਗਲਿਆਰਾ ਦੇ ਇੰਚਾਰਜ ਸz. ਭਗਵਾਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਔਰਤਾਂ ਦੇ ਫੜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਸ ਤਰਾਂ ਨਗਰ ਨਿਗਮ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ, ਉਸੇ ਤਰ੍ਵਾ ਉਹਨਾਂ ਨੇ ਵੀ ਭੈੜੇ ਵਿਅਕਤੀਆਂ ਤੋ ਸ੍ਰੀ ਦਰਬਾਰ ਸਾਹਿਬ ਨੂੰ ਮੁਕਤ ਤੇ ਆਲਾ ਦੁਆਲਾ ਸਾਫ ਸੁਥਰਾ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ।ਉਹਨਾਂ ਕਿਹਾ ਕਿ ਕਿਸੇ ਵੀ ਉਸ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਜਿਹੜਾ ਕਿਸੇ ਵੀ ਪ੍ਰਕਾਰ ਦਾ ਗੰਦ ਪਾ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ।ਉਹਨਾਂ ਕਿਹਾ ਕਿ ਜਿਲ੍ਹਾ ਪੁਲੀਸ ਕਮਿਸ਼ਨਰ ਸz. ਜਤਿੰਦਰ ਸਿੰਘ ਔਲਖ ਨੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਬਣਾਈ ਰੱਖਣ ਦੇ ਵਿਸ਼ੇਸ਼ ਆਦੇਸ਼ ਦਿੱਤੇ ਹੋਏ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply