
ਫਗਵਾੜਾ, 24 ਸਤੰਬਰ (ਪਤਰ ਪ੍ਰੇਰਕ)- ਸਕੇਪ ਪੰਜਾਬ ਜਿਥੇ ਤਕਨਾਲੌਜੀ ਨੂੰ ਉੱਨਤ ਕਰਨ ਦੇ ਯਤਨ ਕਰ ਰਹੀ ਹੈ ਓਥੇ ਹੀ ਪੰਜਾਬੀ ਤਕਨੀਕੀਕਰਨ ਕਰਨ ਵਾਲੀਆਂ ਸ਼ਖ਼ਸੀਅਤਾ ਨੂੰ ਸਨਮਾਨਿਤ ਵੀ ਕਰ ਰਹੀ ਹੈ।ਇਸੇ ਤਹਿਤ ਸਕੇਪ ਪੰਜਾਬ ਸੰਸਥਾ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ. ਪੀ. ਕੰਬੋਜ ਦੇ ਫਗਵਾੜਾ ਪਹੁੰਚਣ ‘ਤੇ ਇੱਕ ਸਮਾਗਮ ਦੋਰਾਨ ਉਹਨਾਂ ਦੇ ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰੇ ਵਿੱਚ ਵਿਸ਼ੇਸ਼ ਯੋਗਦਾਨ ਦੇ ਕਾਰਨ ਉਹਨਾਂ ਨੂੰ ਸੰਸਥਾ ਵਲੋਂ ਸਨਮਾਨਤ ਕੀਤਾ ਗਿਆ। ਡਾ. ਸੀ. ਪੀ. ਕੰਬੋਜ ਅਤੇ ਡਾ. ਅਮਰਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸਭਾ ਮੈਂਬਰਾ ਨੂੰ ਭਾਸ਼ਾ ਦੇ ਤਕਨੀਕੀ ਪਸਾਰਾ ਦੀ ਲੋੜ ਸਮਝਾਉਂਦੇ ਹੋਏ ਦੱਸਿਆ ਕੀ ਜੇਕਰ ਸਾਨੂੰ ਆਪਣੀ ਭਾਸ਼ਾ ਨੂੰ ਉੱਨਤ ਕਰਨਾ ਹੈ ਤਾਂ ਸਾਨੂੰ ਉਸ ਦਾ ਤਕਨੀਕੀ ਪੱਖ ਹੋਰ ਮਜਬੂਤ ਕਰਨਾ ਹੋਵੇਗਾ।ਇਸ ਸਮਾਗਮ ਦੋਰਾਨ ਕਵੀ ਦਰਬਾਰ ਹੋਇਆ, ਜਿਸ ਵਿੱਚ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ।ਸੀ.ਪੀ ਕੰਬੋਜ ਨੇ ਵੀ ਕੰਪਿਊਟਰ ਮਾਹੀਆ ਸੁਣਾ ਕੇ ਸਭ ਨੂੰ ਅਚੰਭਿਤ ਕੀਤਾ।ਇਸ ਮੋਕੇ ਸਕੇਪ ਸੰਸਥਾ ਪ੍ਰਧਾਨ ਪਰਵਿੰਦਰ ਜੀਤ ਸਿੰਘ ਤੇ ਸਕੇਪ ਮੈਂਬਰਾਂ ਵਲਂੋ ਡਾ. ਸੀ. ਪੀ. ਕੰਬੋਜ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿਚ ਬਲਵੀਰ ਸਿੰਘ, ਮਨਦੀਪ ਸਿੰਘ, ਪੁਨੀਸ਼ਤ ਲਿਹਰੀ, ਸਤਵਿੰਦਰ ਸਿੰਘ, ਮਨੋਜ ਫਗਵਾੜਵੀ, ਹਰਮਿੰਦਰ ਸਿੰਘ ਵਿਰਦੀ, ਗੁਰਪ੍ਰੀਤ ਕੌਰ, ਰਾਜ ਸੰਧੂ ਤੇ ਹੋਰ ਮਹਿਮਾਨ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media