ਬਟਾਲਾ, 25 (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਲੋਂ ਜਿਲਾ ਗੁਰਦਾਸਪੁਰ `ਚ ਅਮਰਦੀਪ ਸਿੰਘ ਸੈਣੀ ਦੀ ਰਹਿਨੂਮਾਈ ਹੇਠ
ਕਰਵਾਈਆਂ ਜਾ ਰਹੀਆਂ ਸਕੂਲ ਪੱਧਰੀ ਵੱਖ-ਵੱਖ ਉਮਰ ਗਰੁੱਪ ਫੁਟਬਾਲ ਖੇਡਾਂ ਵਿੱਚ ਨੌਸ਼ਹਿਰਾ ਮੱਝਾ ਸਿੰੰਘ ਪਹਿਲੇ ਸਥਾਨ ਰਿਹਾ। ਉਮਰ ਗਰੁੱਪ 14 ਸਾਲ ਲੜਕੀਆਂ ਦੀ ਟੀਮ ਨੇ ਸੈਮੀਫਾਈਨਲ ਮੁਕਾਬਲੇ ਦੌਰਾਨ ਜੈਤੋ ਸਰਜਾ ਨੂੰ, 17 ਸਾਲ ਉਮਰ ਗਰੁੱਪ ਵਿਚ ਜੈਤੋ ਸਰਜਾ ਨੇ 2-0 ਮੁਕਾਬਲੇ ਸੈਮੀਫਾਈਨਲ ਵਿਚ ਡੇਰਾ ਬਾਬਾ ਨਾਂਨਕ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਧਿਆਨ ਪੁਰ ਦੀ ਟੀਮ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ, ਅੰਡਰ 19 ਉਮਰ ਗਰੁੱਪ ਵਿਚ ਲੜਕੀਆਂ ਨੇ ਸੈਮੀਫਾਈਨਲ ਦਿਆਲਗੜ ਦੀ ਟੀਮ ਨੂੰ 2-0 ਅਤੇ ਫਾਈਨਲ ਮੁਕਾਬਲਾ ਕੋਟਲੀ ਸੂਰਤ ਮੱਲੀ ਤੋਂ 2-0 ਨਾਲ ਜਿੱਤ ਕੇ ਜਿਲਾ ਜੇਤੂ ਬਣੀ।ਪਿੰ੍ਰੰਸੀਪਲ ਸ ਸ ਸ ਸ ਨੌਸ਼ਹਿਰਾ ਮੱਝਾ ਸਿੰਘ ਅਮਰਜੀਤ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਆ ਗਿਆ।ਭਾਰਤ ਭੂਸ਼ਣ ਸੇਖਵਾਂ, ਅਨਿਲ ਕੁਮਾਰ ਬਟਾਲਾ ਸ੍ਰੀਮਤੀ ਕਮਲੇਸ਼ ਕੌਰ ਦਿਆਲ ਗਿੱਲ, ਪਰਮਜੀਤ ਕੌਰ ਧੁੱਪਸੜੀ, ਹਰਪਾਲ ਸਿੰਘ, ਪ੍ਰਿੰਸੀਪਲ ਅਮਰਦੀਪ ਸਿੰਘ ਨੋਸ਼ਹਿਰਾ ਮੱਝਾ ਸਿੰਘ, ਪ੍ਰਦੀਪ ਕੁਮਾਰ, ਰਾਜਵਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ ਪ੍ਰਿੰਸ, ਜੋਗੀ ਚੀਮਾਂ, ਸੁਖਜੀਤ ਸਿੰਘ ਸ਼ਾਹ ਦਿਆਲਗੜ੍ਹ, ਸੂਬਾ ਸਿੰਘ ਠੀਕਰੀਵਾਲਾ ਮੁੱਖ ਅਧਿਆਪਕ ਚਾਹਲ ਕਲਾਂ, ਮੁੱਖ ਅਧਿਆਪਕ ਗੋਧਰਪੁਰਾ ਜਤਿੰਦਰ ਮਹਾਜਨ ਕਿਲਾ ਟੇਕ ਸਿੰਘ ਆਦਿ ਬਹੁਤ ਸਾਰੇ ਸਕੂਲਾਂ ਦੇ ਪੀ.ਟੀ.ਡੀ.ਪੀ ਤੇ ਪ੍ਰਿੰਸੀਪਲ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media